ਪਟਿਆਲਾ ਸਭ ਤੋਂ ਸ਼ੁੱਧ ਆਬੋ-ਹਵਾ ਵਾਲਾ ਸ਼ਹਿਰ

02/12/2019 9:39:33 AM

ਪਟਿਆਲਾ(ਜੋਸਨ)— ਪਿਛਲੇ ਵਰ੍ਹੇ ਸ਼ਹਿਰ ਦੀ ਆਬੋ-ਹਵਾ ਨੂੰ ਲੈ ਕੇ ਜਤਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਪਰਾਲਿਆਂ ਨੂੰ ਬੂਰ ਪਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਰਤ ਦਾ ਇਕੋ ਸ਼ਹਿਰ ਸਾਫ਼ ਹਵਾ ਵਾਲਾ ਪਾਇਆ ਗਿਆ ਹੈ ਅਤੇ ਉਹ ਹੈ ਪਟਿਆਲਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀ. ਪੀ. ਸੀ. ਬੀ.) ਨੇ ਪ੍ਰਦੂਸ਼ਣ ਨਾਪਣ ਦੇ ਨਿਰਧਾਰਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ। ਇਸ 'ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ 'ਤੇ ਖਰਾ ਉੱਤਰਿਆ ਹੈ। ਇਹ ਸਰਵੇਖਣ ਸੀ. ਪੀ. ਸੀ. ਬੀ. ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਆਰੰਭੇ ਕੌਮੀ ਪ੍ਰੋਗਰਾਮ ਦਾ ਇਕ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹ ਦੇਖਿਆ ਗਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਪੀ. ਐੈੱਮ. 2.5 ਅਤੇ ਪੀ. ਐੈੱਮ. 10 ਮਾਪਦੰਡਾਂ ਤਹਿਤ ਪਟਿਆਲਾ 'ਚ ਹਵਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਸਾਫ਼ ਅਤੇ ਤਾਜ਼ੀ ਹੈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਸਦਕਾ ਹੀ ਹਵਾ ਦੀ ਗੁਣਵੱਤਾ 'ਚ ਕਾਫ਼ੀ ਸੁਧਾਰ ਹੋਇਆ ਹੈ। ਇਸ ਕਰ ਕੇ ਲੋਕਾਂ ਨੂੰ ਸਾਹ ਲੈਣ ਲਈ ਸਾਫ਼ ਹਵਾ ਮਿਲ ਰਹੀ ਹੈ।

cherry

This news is Content Editor cherry