ਜਾਅਲੀ ਪੱਤਰਕਾਰ ਬਣ ਕੁੜੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਸ ਹੱਥ (ਵੀਡੀਓ)

09/11/2019 10:01:52 AM

ਪਠਾਨਕੋਟ (ਧਰਮਿੰਦਰ ਠਾਕੁਰ) - ਪਠਾਨਕੋਟ ਦੇ ਥਾਣੇ ਦਾ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਥਾਣੇ 'ਚ ਇਨਸਾਫ ਲੈਣ ਪਹੁੰਚੀ ਬਲਾਤਕਾਰ ਪੀੜਤਾਂ ਦਾ ਪਰਿਵਾਰ ਮੁੰਡੇ ਵਾਲੇ ਦੇ ਪਰਿਵਾਰ ਨਾਲ ਉਲਝ ਗਿਆ। ਪੀੜਤ ਕੁੜੀ ਨੇ ਦੋਸ਼ ਲਗਾਇਆ ਕਿ ਹਰੀਸ਼ ਨਾਂ ਦੇ ਨੌਜਵਾਨ ਨੇ ਖੁਦ ਨੂੰ ਪੱਤਰਕਾਰ ਦੱਸ ਕੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਤੇ ਉਸ ਨਾਲ 1 ਸਾਲ ਤਕ ਰਿਲੇਸ਼ਨ 'ਚ ਰਿਹਾ। ਸਾਲ ਬੀਤ ਜਾਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਹਰੀਸ਼ ਨਾ ਤਾਂ ਪੱਤਰਕਾਰ ਹੈ ਤੇ ਨਾ ਹੀ ਕੁੰਵਾਰਾ ਸਗੋਂ ਉਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ, ਜਿਸ ਦੇ ਬੱਚੇ ਵੀ ਹਨ। ਇੰਨਾ ਹੀ ਨਹੀਂ ਪੀੜਤ ਕੁੜੀ ਨੇ ਦੱਸਿਆ ਕਿ ਹਰੀਸ਼ ਉਸ ਤੋਂ ਧੋਖੇ ਨਾਲ ਪੈਸੇ ਵੀ ਲੈ ਰਿਹਾ ਹੈ।

ਪੋਲ ਖੁੱਲ੍ਹਣ 'ਤੇ ਹਰੀਸ਼ ਨੇ ਪੀੜਤ ਦੇ ਪਿਤਾ ਤੇ ਭਰਾ ਨੂੰ ਮਾਰਨ ਦੀ ਧਮਕੀ ਵੀ ਦਿੱਤੀ, ਜਿਸ ਕਾਰਨ ਉਸ ਨੇ ਲੜਕੀ  ਥਾਣੇ 'ਚ ਹਰੀਸ਼ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਕੁੜੀ ਨੇ ਮਾਮਲਾ ਦਰਜ ਕਰਵਾ ਕੇ ਪੁਲਸ ਨੂੰ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਸਬੰਧ 'ਚ ਜਦੋਂ ਹਰੀਸ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਭੱਜਦਾ ਦਿਖਾਈ ਦਿੱਤਾ। ਫਿਲਹਾਲ ਪੁਲਸ ਵਲੋਂ ਹਰੀਸ਼ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

rajwinder kaur

This news is Content Editor rajwinder kaur