ਮਲੇਸ਼ੀਆ ਦੇ ਲਾੜੇ ਤੇ ਆਰਕੀਟੈਕਟ ਲਾੜੀ ਦਾ ਅਨੋਖਾ ਵਿਆਹ, ਬਿਸਕੁੱਟਾਂ ਨਾਲ ਬਾਰਾਤ ਨੂੰ ਪਿਲਾਈ ਚਾਹ

07/29/2019 12:51:16 PM

ਪਠਾਨਕੋਟ : ਪਠਾਨਕੋਟ 'ਚ ਸ੍ਰੀ ਹਰਗੋਬਿੰਦਪੁਰ ਦੀ ਆਰਕਿਟੈਕਟ ਲਾੜੀ ਤੇ ਮਲੇਸ਼ੀਆ 'ਚ ਫਾਇਰ ਫਿਟਰ ਲਾੜੇ ਨੇ ਐਤਵਾਰ 16 ਮਿੰਟ 'ਚ 7 ਫੇਰੇ ਲਏ। ਇਸ ਦੌਰਾਨ ਉਨ੍ਹਾਂ ਨੇ ਫਜੂਲ ਖਰਚ ਨੂੰ ਰੋਕਣ ਲਈ ਸਾਦਗੀ ਭਰਪੂਰ ਤਰੀਕੇ ਨਾਲ ਵਿਆਹ ਕਰਵਾਇਆ। ਇਸ ਵਿਆਹ 'ਚ ਨਾ ਮੰਡਪ ਸਜਿਆ, ਨਾ ਹੀ ਬੈਂਡ ਵਾਜਾ ਲਿਆਂਦਾ ਗਿਆ ਤੇ ਨਾ ਹੀ ਲਾੜੇ ਨੇ ਸ਼ਗਨ ਤੱਕ ਲਿਆ। ਵਿਆਹ 'ਚ ਕਰੀਬ 200 ਬਾਰਾਤੀ ਪਹੁੰਚੇ। ਉਨ੍ਹਾਂ ਲਈ ਨਾਸ਼ਤੇ 'ਚ ਚਾਅ ਤੇ ਬਿਸਕੁੱਟ  ਦਾ ਇੰਤਜ਼ਾਮ ਕੀਤਾ ਗਿਆ। ਤੁਲੀ ਵਾਲਾ ਚੌਕ ਸਥਿਤ ਵਿਸ਼ਕਰਮਾ ਭਵਨ 'ਚ ਪੰਥ ਰੀਤੀ ਰਿਵਾਜਾ ਨਾਲ ਹੋਇਆ ਇਹ ਵਿਆਹ ਦਿਨ ਭਰ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹੀ।

ਗੁਰਦਾਸਪੁਰ ਦੇ ਪਿੰਡ ਖੁਦਾਦਪੁਰ ਵਾਸੀ ਅੰਕੁਸ਼ ਦਾਸ (27) ਤੇ ਸ੍ਰੀ ਹਰਗੋਬਿੰਦਪੁਰ ਵਾਸੀ ਪ੍ਰੀਤੀ ਦਾਸ (23) ਦੇ ਵਿਆਹ ਦੌਰਾਨ ਪਹਿਲਾਂ ਕਬੀਰ ਬਾਣੀ ਹੋਈ ਫਿਰ ਸ੍ਰੀ ਰਾਮਾਇਣੀ ਪਾਠ ਦੇ ਦੌਰਾਨ ਕਬੀਰ ਜੀ ਮਹਾਰਾਜ ਦੀ ਫੋਟੋ ਦੇ ਇਰਦ-ਗਿਰਦ ਸੱਤ ਫੇਰੇ ਲਏ। ਅੰਕੁਸ਼ ਚੰਗੀ ਸੈਲਰੀ ਦੇ ਬਾਵਜੂਦ ਉਨ੍ਹਾਂ ਨੇ ਸਾਦਗੀ ਭਰਪੂਰ ਵਿਆਹ ਦਾ ਫੈਸਲਾ ਲਿਆ। ਪ੍ਰੀਤੀ ਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਨ੍ਹਾਂ ਨੇ 2016 'ਚ ਪੰਨੂਪੁਰਾ ਪੋਲੀਟੈਕਨਿਕ ਕਾਲਜ 'ਚ ਸਿਵਲ ਇੰਜੀਅਰ ਕੀਤੀ ਹੈ। ਬਠਿੰਡਾ 'ਚ ਨਕਸ਼ੇ ਬਣਨ ਦਾ ਸਾਫਟਵੇਅਰ ਸਿੱਖਣ ਤੋਂ ਬਾਅਦ ਬੇਗੋਵਾਲ 'ਚ ਆਰਕੀਟੈਕਟ ਹੈ। ਅਜਿਹੇ ਵਿਆਹਾਂ ਨਾਲ ਸਮਾਜ ਫੈਲੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪ੍ਰੀਤੀ ਦੇ ਪਿਤਾ ਵਾਟਰ ਸਪਲਾਈ ਵਿਭਾਗ ਹੁਸ਼ਿਆਰਪੁਰ 'ਚ ਕੰਮ ਕਰਦੇ ਹਨ। ਜ਼ਿਲਾ ਕੋਆਡੀਨੇਸ਼ਨ ਰਣਵੀਰ ਭਗਤ ਗੋਪਾਲ ਦਾਸ, ਸੋਮਨਾਥ ਭਗਤ, ਦਵਿੰਦਰ ਦਾਸ, ਅਸ਼ਵਨੀ ਦਾਸ, ਜਨਕ ਰਾਜ ਦਾਸ ਤੇ ਗੋਬਿੰਦ ਦਾਸ ਨੇ ਦੱਸਿਆ ਕਿ ਸਾਡਾ ਸਾਰਿਆਂ ਦਾ ਯਤਨ ਹੈ ਕਿ ਸਮਾਜ ਨੂੰ ਨਸ਼ਾ ਮੁਕਤ, ਬਿਨ੍ਹਾਂ ਦਾਜ ਦੇ ਇਕ ਵੀ ਪੈਸਾ ਖਚਰ ਕੀਤੇ ਬਿਨ੍ਹਾਂ ਵਿਆਹ ਕਰਵਾਇਆ ਜਾਵੇ ਤੇ ਸਮਾਜ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ। 

ਇਸ ਸਬੰਧੀ ਅੰਕੁਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਜੂਲ ਖਰਚ ਰੋਕਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ 'ਚ ਫਜੂਲ ਖਰਚ ਕਰਨ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ ਕਿਸੇ ਨੂੰ ਪੜ੍ਹਾਇਆ ਜਾਏ ਤੇ ਰੋਜ਼ਗਾਰ ਦਿਵਾਉਣ 'ਚ ਖਚਰ ਕੀਤਾ ਜਾਵੇ ਤਾਂ ਜੋ ਕਿਸੇ ਦੀ ਜ਼ਿੰਦਗੀ ਸਵਰ ਜਾਵੇ। 

Baljeet Kaur

This news is Content Editor Baljeet Kaur