ਕਠੂਆ ਜਬਰ-ਜ਼ਨਾਹ : 7 ਦੋਸ਼ੀਆਂ 'ਚੋਂ 6 ਦੋਸ਼ੀ ਕਰਾਰ, ਦੋਸ਼ੀ ਵਿਸ਼ਾਲ ਨੂੰ ਕੋਰਟ ਨੇ ਕੀਤਾ ਬਰੀ

06/10/2019 12:18:23 PM

ਪਠਾਨਕੋਟ (ਅਦਿੱਤਿਆ) : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ 8 ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਅੱਜ ਪਠਾਨਕੋਟ ਅਦਾਲਤ 'ਚ ਸੁਣਵਾਈ ਹੋ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਵਲੋਂ ਸੱਤਾਂ ਦੋਸ਼ੀਆਂ 'ਚੋਂ ਵਿਸ਼ਾਲ ਜੰਗੋਤਰਾ ਨੂੰ ਛੱਡ ਕੇ ਬਾਕੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਸਾਂਜੀ ਰਾਮ, ਆਨੰਦ ਦੱਤਾ, ਪ੍ਰਵੇਸ਼ ਕੁਮਾਰ, ਦੀਪਕ ਖਜੂਰੀਆ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਨੂੰ ਦੋਸ਼ੀ ਕਰਾਰਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਵਿਸ਼ਾਲ ਜੰਗੋਤਰਾ ਮਾਮਲੇ ਦੇ ਮੁੱਖ ਦੋਸ਼ੀ ਸਾਂਜੀ ਰਾਮ ਦਾ ਬੇਟਾ ਹੈ।

ਦੱਸ ਦੇਈਏ ਕਿ ਬੀਤੇ ਸਾਲ 10 ਜਨਵਰੀ ਨੂੰ 8 ਸਾਲਾ ਬੱਚੀ ਨੂੰ ਅਗਵਾ ਕਰਕੇ 4 ਦਿਨਾਂ ਤੱਕ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਮਾਮਲੇ ਵਿਚ 7 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਮੁਲਜ਼ਮਾਂ ਵਿਚ 3 ਪੁਲਸ ਵਾਲੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਗਿਆ। ਦੋਸ਼ੀਆਂ 'ਤੇ ਸਜ਼ਾ ਦਾ ਫੈਸਲਾ ਬਾਅਦ ਵਿਚ ਹੋਵੇਗਾ। 

Baljeet Kaur

This news is Content Editor Baljeet Kaur