ਸ਼ਹੀਦ ਪਿਤਾ ਦੀ ਅਰਥੀ ਨੂੰ ਮੋਢਾ ਦੇਣ ਵਾਲੀ ਦਲੇਰ ਧੀ ਦੇ ਜਜ਼ਬਾਤ ਦੇਖ ਫੌਲਾਦ ਵਰਗੇ ਫੌਜੀ ਵੀ ਰੋ ਪਏ (ਤਸਵੀਰਾਂ)

01/05/2016 4:15:10 PM

ਗੁਰਦਾਸਪੁਰ : ਪਠਾਨਕੋਟ ਅੱਤਵਾਦੀ ਹਮਲੇ ''ਚ ਸ਼ਹੀਦ ਹੋਣ ਵਾਲੇ ਕੈਪਟਨ ਫਤਿਹ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਸਭ ਦੀਆਂ ਅੱਖਾਂ ਨਮ ਸਨ ਪਰ ਇਸ ਦੌਰਾਨ ਉਨ੍ਹਾਂ ਦੀ ਬਹਾਦਰ ਧੀ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਅੱਗੇ ਵਧਦੀ ਰਹੀ। ਇਸ ਦੌਰਾਨ ਨਾ ਤਾਂ ਉਸ ਦੇ ਪੈਰ ਕੰਬੇ ਅਤੇ ਨਾ ਹੀ ਉਸ ਦੀਆਂ ਅੱਖਾਂ ''ਚ ਕੋਈ ਅਫਸੋਸ ਦਿਖਿਆ।
ਸ਼ਹੀਦ ਦੀ 25 ਸਾਲਾ ਬੇਟੀ ਮਧੂ ਨੇ ਜਦੋਂ ਪਿਤਾ ਨੂੰ ਸੈਲਿਊਟ ਕੀਤਾ ਤਾਂ ਉੱਥੇ ਮੌਜੂਦ ਫੌਲਾਦ ਵਰਗੇ ਫੌਜੀ ਵੀ ਕੁਝ ਸਮੇਂ ਲਈ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ''ਚ ਵੀ ਹੰਝੂ ਆ ਗਏ। ਜਿਸ ਸਮੇਂ ਮਧੂ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ, ਉਸ ਸਮੇਂ ਪੂਰਾ ਆਸਮਾਨ ਸ਼ਹੀਦ ਫਤਿਹ ਸਿੰਘ ਅਮਰ ਰਹੇ ਦੇ ਨਾਅਰਿਆਂ ਗੂੰਜ ਉੱਠਿਆ। ਪਿੰਡ ਦੇ ਹਰ ਵਿਅਕਤੀ ਦੀ ਜ਼ੁਬਾਨ ''ਤੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹਾਦਤ ਨੂੰ ਪ੍ਰਾਪਤ ਹੋਏ ਸ਼ਹੀਦ ਦੀ ਬਹਾਦਰੀ ਦੇ ਕਿੱਸੇ ਸਨ।
ਹਰ ਅੱਖ ਨਮ ਜ਼ਰੂਰ ਸੀ ਪਰ ਹਰ ਕਿਸੇ ਦਾ ਸੀਨਾ ਮਾਣ ਨਾਲ ਚੌੜਾ ਸੀ ਕਿ ਪਿੰਡ ਦਾ ਪੁੱਤ ਦੇਸ਼ ਦੇ ਕੰਮ ਆਇਆ ਹੈ। ਦੁਪਹਿਰ ਦੇ ਕਰੀਬ 2 ਵਜੇ ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਸੈਂਕੜੇ ਲੋਕ ਉਨ੍ਹਾਂ ਨੂੰ ਆਖਰੀ ਸਲਾਮੀ ਦੇਣ ਲਈ ਪਹੁੰਚੇ। ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

Babita Marhas

This news is News Editor Babita Marhas