ਦੇਹ-ਵਪਾਰ ਦੇ ਧੰਦੇ ''ਚ ਫੜੀ ਗਈ ਔਰਤ ਦੇ ਕਈ ਵੱਡੇ ਸ਼ਹਿਰਾਂ ਨਾਲ ਜੁੜੇ ਤਾਰ

07/07/2019 9:39:37 AM

ਪਠਾਨਕੋਟ (ਆਦਿਤਿਆ) : ਬੀਤੇ ਦਿਨ ਡਾਕੀ ਰੋਡ 'ਤੇ ਫਲਾਈ ਓਵਰ ਨਜ਼ਦੀਕ ਪੁਲਸ ਵਲੋਂ ਦੇਹ-ਵਪਾਰ ਦੇ ਧੰਦੇ 'ਚ ਮੁੱਖ ਸਰਗਣਾ ਔਰਤ ਨਾਲ 6 ਲੜਕੀਆਂ ਅਤੇ 2 ਮਰਦਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਕਤ ਔਰਤ ਦੀ ਪਛਾਣ ਸ਼ਾਰਦਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਉਕਤ ਔਰਤ ਹਿਮਾਚਲ 'ਚ ਇਸ ਧੰਦੇ ਨੂੰ ਲੈ ਕੇ ਸਰਗਰਮ ਸੀ ਅਤੇ ਕੁਝ ਸਾਲਾਂ ਤੋਂ ਇਹ ਡਾਕੀ ਰੋਡ 'ਤੇ ਆਲੀਸ਼ਾਨ ਘਰ ਵਿਚ ਇਹ ਧੰਦਾ ਬੇਖੌਫ ਹੋ ਕੇ ਚਲਾ ਰਹੀ ਸੀ।

ਇਸ ਸਬੰਧੀ ਮੁਹੱਲਾ ਵਾਸੀਆਂ ਨੇ ਕਈ ਵਾਰ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਸੀ। ਫਿਰ ਵੀ ਇਹ ਔਰਤ ਬੇਖੌਫ ਹੋ ਕੇ ਧੰਦਾ ਚਲਾਉਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਤਾਰ ਜੰਮੂ-ਕਸ਼ਮੀਰ, ਹਿਮਾਚਲ, ਦਿੱਲੀ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ 'ਚ ਜੁੜੇ ਹੋਏ ਸਨ। ਉਥੋਂ ਹੀ ਲੜਕੀਆਂ ਇਥੇ ਆਉਂਦੀਆਂ ਹਨ ਅਤੇ ਗਾਹਕਾਂ ਤੋਂ 2500 ਤੋਂ 3000 ਤੱਕ ਵਸੂਲ ਕਰਦੀ ਸੀ। ਸ਼ਾਰਦਾ ਦੇ ਤਾਰ ਇਲਾਕੇ ਦੇ ਕਈ ਲੋਕਾਂ ਨਾਲ ਜੁੜੇ ਹੋਏ ਸਨ। ਜੋ ਇਸ ਦੀ ਮਦਦ ਕਰਦੇ ਸਨ। ਹੁਣ ਧੰਦੇ ਦਾ ਪਰਦਾਫਾਸ਼ ਹੋਣ 'ਤੇ ਇਲਾਕੇ ਵਿਚ ਕਈ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ। ਇਸ ਦੌਰਾਨ ਹਿਰਾਸਤ 'ਚ ਲਈਆਂ ਲੜਕੀਆਂ ਅਤੇ ਲੜਕੇ ਪਠਾਨਕੋਟ, ਸ਼ਾਹਪੁਰਕੰਡੀ, ਅੰਮ੍ਰਿਤਸਰ, ਫਰੀਦਾਬਾਦ, ਬਿਹਾਰ ਤੋਂ ਹਨ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਜਦੋਂ ਡੀ. ਐੱਸ. ਪੀ. ਸਿਟੀ ਪ੍ਰੇਮ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

Baljeet Kaur

This news is Content Editor Baljeet Kaur