ਪਠਾਨਕੋਟ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ, ਜਿਸ ਨੇ ਦਹਿਲਾ ਦਿੱਤਾ ਪੂਰਾ ਦੇਸ਼

01/02/2020 8:52:09 AM

ਪਠਾਨਕੋਟ (ਵੈਬ ਡੈਸਕ) : ਪੂਰਾ ਦੇਸ਼ ਉਸ ਦਿਨ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ, ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਦੀਆਂ ਖੁਸ਼ੀਆਂ ਨੂੰ ਅੱਗ ਲਗਾਉਣ ਦੀ ਪਾਕਿਸਤਾਨ ਨਾਪਾਕ ਸਾਜ਼ਿਸ਼ ਰਚ ਰਿਹਾ ਹੈ। ਸਾਜ਼ਿਸ਼ ਵੀ ਅਜਿਹੀ, ਜਿਸ ਨੂੰ ਸੁਣ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਗਏ। ਪਾਕਿਸਤਾਨ ਦੀ ਇਸ ਖੌਫਨਾਕ ਸਾਜ਼ਿਸ਼ ਦਾ ਕੇਂਦਰ ਬਣਿਆ ਪਠਾਨਕੋਟ ਏਅਰਫੋਰਸ ਬੇਸ। ਜਿਸ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ। 6 ਅੱਤਵਾਦੀਆਂ ਨਾਲ ਫੌਜ ਦੀ 65 ਘੰਟੇ ਜੰਗ ਚੱਲਦੀ ਰਹੀ ਅਤੇ ਇਕ-ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ। ਆਓ ਜਾਣਦੇ ਹਾਂ ਕਿ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਇਹ ਅੱਤਵਾਦੀ ਹਮਲੇ ਦੀ ਪੂਰੀ ਘਟਨਾ।

ਕਦੋਂ ਕੀ-ਕੀ ਹੋਇਆ?
2 ਜਨਵਰੀ ਦੀ ਸਵੇਰੇ 3.30 ਵਜੇ ਆਰਮੀ ਦੀ ਵਰਦੀ 'ਚ 5 ਅੱਤਵਾਦੀ ਏਅਰਫੋਰਸ ਬੇਸ 'ਚ ਦਾਖਲ ਹੋਏ ਅਤੇ ਗ੍ਰਨੇਡ ਸੁੱਟੇ। 4.40 ਵਜੇ 1 ਅੱਤਵਾਦੀ ਨੂੰ ਸੁਰੱਖਿਆ ਫੋਰਸਾਂ ਨੇ ਮਾਰ ਦਿੱਤਾ। 5.00 ਵਜੇ ਦੋ ਜਵਾਨ ਸ਼ਹੀਦ ਹੋਏ ਅਤੇ ਐੱਨ.ਐੱਸ.ਜੀ. ਨੇ ਮੋਰਚਾ ਸੰਭਾਲਿਆ। 5.25 ਵਜੇ ਦੂਜਾ ਅੱਤਵਾਦੀ ਢੇਰ ਕੀਤਾ ਗਿਆ। 8.30 ਵਜੇ ਇਕ ਨਾਗਰਿਕ ਨੂੰ ਗੋਲੀ ਲੱਗੀ। 9.20 ਵਜੇ ਅੱਤਵਾਦੀਆਂ ਅਤੇ ਫੌਜ 'ਚ ਫਾਈਰਿੰਗ ਰੁਕੀ।11.45 ਵਜੇ ਏਅਰਫੋਰਸ ਬੇਸ ਦੇ ਅੰਦਰ ਫਿਰ ਤੋਂ ਫਾਇਰਿੰਗ ਸ਼ੁਰੂ ਹੋਈ। 11.47 ਵਜੇ ਸ਼ਹੀਦ ਜਵਾਨਾਂ ਦੀ ਗਿਣਤੀ ਵੱਧ ਕੇ 3 ਹੋ ਗਈ। 6.00 ਵਜੇ ਪੰਜ ਅੱਤਵਾਦੀ ਢੇਰ ਹੋ ਗਏ। ਸੋਮਵਾਰ 4.30 ਵਜੇ ਛੇਵਾਂ ਅੱਤਵਾਦੀ ਮਾਰਿਆ ਗਿਆ। ਫੌਜ ਦੀ ਜਵਾਨਾਂ ਅੱਤਵਾਦੀਆਂ ਨਾਲ ਲੜਾਈ ਲਗਭਗ 65 ਘੰਟੇ ਤੱਕ ਚੱਲੀ।

ਕਿਸ ਤਰ੍ਹਾਂ ਹੋਇਆ?
ਸਵੇਰੇ 3.30 ਵਜੇ ਆਰਮੀ ਦੀ ਵਰਦੀ 'ਚ ਅੱਤਵਾਦੀ ਪਠਾਨਕੋਟ ਏਅਰਬੇਸ 'ਚ ਪਿੱਛੋਂ ਦੀ  ਦਾਖਲ ਹੋਏ। ਅੱਤਵਾਦੀਆਂ ਦਾ ਇਰਾਦਾ ਮਿਗ-21 ਜਹਾਜ਼ ਅਤੇ ਸੰਵੇਦਨਸ਼ੀਲ ਖੇਤਰ ਤੱਕ ਪਹੁੰਚਣਾ ਸੀ ਜਿਨ੍ਹਾਂ ਨੂੰ ਸੁਰੱਖਿਆ ਫੋਰਸਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਏਅਰਫੋਰਸ ਬੇਸ ਦੇ ਅੰਦਰ ਬਿਲਡਿੰਗ 'ਚ ਵੜੇ ਅੱਤਵਾਦੀ ਨੇ ਲਾਈਟ ਮਿਸ਼ਨ ਗਨ ਨਾਲ ਫਾਇਰਿੰਗ ਕੀਤੀ। ਜਵਾਬੀ ਕਾਰਵਾਈ 'ਚ ਕੁੱਲ 6 ਜਵਾਨ ਸ਼ਹੀਦ ਹੋਏ।
ਏਅਰਫੋਰਸ ਨੇ ਇਸ ਹਮਲੇ ਨੂੰ ਵੱਡੀ ਸਕਿਓਰਿਟੀ ਨੂੰ ਫੇਲ ਦੱਸਿਆ ਕਿਉਂਕਿ ਇਕ ਰਾਤ ਪਹਿਲਾਂ ਹੀ ਪੁਲਸ ਦੇ ਇਕ ਅਸਿਸਟੈਂਟ ਕਮਾਂਡਰ ਸਲਵਿੰਦਰ ਸਿੰਘ ਦੀ 4 ਅੱਤਵਾਦੀਆਂ ਨੇ ਕਿਡਨੈਪਿੰਗ ਕੀਤੀ ਸੀ। ਇਸ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਨੂੰ ਸੀਲ ਕਰ ਦਿੱਤਾ ਗਿਆ ਸੀ। ਹਮਲੇ ਦੀ ਇਨਪੁੱਟ ਵੀ ਸੀ।ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਚਾਰ ਅੱਤਵਾਦੀਆਂ ਨੇ ਹਮਲੇ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪਾਕਿਸਤਾਨ 'ਚ ਗੱਲ ਕੀਤੀ ਸੀ। ਤਿੰਨ ਅੱਤਵਾਦੀਆਂ ਨੇ ਆਪਣੇ ਹੈਂਡਲਰਸ ਅਤੇ ਇਕ ਨੇ ਆਪਣੀ ਮਾਂ ਨੂੰ ਫੋਨ ਕੀਤਾ।

ਕਿਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਦੇਸ਼ ਨੂੰ ਦਹਿਲਾਉਣ ਵਾਲੇ ਪਠਾਨਕੋਟ ਹਮਲੇ ਦੀ ਜ਼ਿੰਮੇਵਾਰੀ ਯੂਨਾਈਟਿਡ ਜਿਹਾਦ ਕਾਊਂਸਲ ਨੇ ਲਈ। ਸੈਯਦ ਸਲਾਊਦੀਨ ਯੂ.ਜੇ.ਸੀ. ਦਾ ਚੀਫ ਹੈ।

Shyna

This news is Content Editor Shyna