ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਚਲਾਈ ਸਪੈਸ਼ਲ ਟ੍ਰੇਨ

04/08/2019 2:26:24 PM

ਪਠਾਨਕੋਟ (ਧਰਮਿੰਦਰ ਠਾਕੁਰ) : ਲੋਕ ਸਭਾ ਚੋਣਾ ਦਾ ਬਿਗੁਲ ਵੱਜ ਚੁੱਕਾ ਹੈ ਤੇ ਚੋਣ ਕਮਿਸ਼ਨ ਵਲੋਂ ਵੀ ਚੋਣਾਂ ਸਹੀ ਤਰੀਕੇ ਨਾਲ ਕਰਵਾਉਣ ਤੇ ਵੱਧ ਤੋਂ ਵੱਧ ਵੋਟ ਪੋਲ ਕਰਵਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਦਾ ਰਹੇ ਹਨ। ਇਸ ਦੇ ਚੱਲਦਿਆ ਚੋਣ ਕਮਿਸ਼ਨ ਵਲੋਂ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਕੰਨਿਆ ਕੁਮਾਰੀ ਤੋਂ ਇਕ ਸਪੈਸ਼ਲ ਹਿਮਗਿਰੀ ਐਕਸਪ੍ਰੈੱਸ ਟ੍ਰੇਨ ਚਲਾਈ ਗਈ ਹੈ, ਜੋ ਕਿ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੇ ਹੋਏ ਅੱਜ ਪਠਾਨਕੋਟ ਕੈਂਟ ਸਟੇਸ਼ਨ 'ਤੇ ਪੁੱਜੀ। ਇਸ ਉਪਰੰਤ ਇਹ ਟ੍ਰੇਨ ਜੰਮੂ-ਕਸ਼ਮੀਰ ਲਈ ਰਵਾਨਾ ਹੋ ਗਈ। ਇਸ ਟ੍ਰੇਨ ਦਾ ਸਵਾਗਤ ਕਰਨ ਲਈ ਪਠਾਨਕੋਟ ਜ਼ਿਲਾ ਪ੍ਰਸ਼ਾਸਨ ਵਿਸ਼ੇਸ਼ ਤੌਰ 'ਤੇ ਪਹੁੰਚਿਆ। ਚੋਣ ਕਮਿਸ਼ਨ ਤੇ ਰੇਲਵੇ ਦੇ ਸਹਿਯੋਗ ਨਾਲ ਚਲਾਈ ਗਈ ਸਪੈਸ਼ਲ ਟ੍ਰੇਨ ਦਾ ਮੁਖ ਉਦੇਸ਼ ਵੱਖ-ਵੱਖ ਸਟੇਸ਼ਨਾਂ 'ਤੇ ਜਾ ਕੇ ਯਾਤਰੀਆਂ ਨੂੰ ਵੋਟ ਪੋਲ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਹਰ ਕੋਈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਦੇ ਤਹਿਸੀਲਦਾਰ ਨਾ ਦੱਸਿਆ ਕਿ ਇਹ ਟ੍ਰੇਨ ਕੰਨਿਆ ਕੁਮਾਰੀ ਤੋਂ ਚੱਲੀ ਹੈ, ਜੋ ਕਿ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਅੱਜ ਪਠਾਨਕੋਟ ਕੈਂਟ ਸਟੇਸ਼ਨ 'ਤੇ ਪਹੁੰਚੀ ਹੈ।

Baljeet Kaur

This news is Content Editor Baljeet Kaur