ਚੱਕੀ ਦਰਿਆ ''ਚੋਂ ਮਿਲੀਆਂ ਜਨਾਨੀ ਅਤੇ ਵਿਅਕਤੀ ਦੀਆਂ ਲਾਸ਼ਾਂ, ਲੋਕਾਂ ''ਚ ਦਹਿਸ਼ਤ

10/18/2020 12:08:50 PM

ਪਠਾਨਕੋਟ (ਸ਼ਾਰਦਾ) : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਨਿਊ ਚੱਕੀ ਪੁੱਲ 'ਤੇ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਲੋਕਾਂ ਨੇ ਚੱਕੀ ਦਰਿਆ 'ਚ ਵਹਿੰਦੀਆਂ ਦੋ ਲਾਸ਼ਾਂ ਨੂੰ ਦੇਖਿਆ। ਹੌਲੀ-ਹੌਲੀ ਇਹ ਗੱਲ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ, ਜਿਸਦੇ ਬਾਅਦ ਇਸਦੀ ਜਾਣਕਾਰੀ ਪੁਲਸ ਤੱਕ ਜਾ ਪੁੱਜੀ। ਚੱਕੀ ਦਰਿਆ 'ਚ ਜਿਸ ਜਗ੍ਹਾਂ 'ਤੇ ਲਾਸ਼ ਤੈਰਦੀ ਹੋਈ ਦੇਖੀ ਗਈ, ਉਹ ਹਿਮਾਚਲ ਦਾ ਖੇਤਰ ਹੋਣ ਕਾਰਣ ਡਮਟਾਲ ਚੌਂਕੀ ਤੋਂ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ, ਉਥੇ ਹੀ ਪੰਜਾਬ ਸੂਬਾ ਵੀ ਨਾਲ ਹੀ ਜੁੜਿਆ ਹੋਣ ਕਾਰਣ ਪੰਜਾਬ ਪੁਲਸ ਦੇ ਮੁਲਾਜ਼ਮ ਪੁੱਜ ਗਏ। ਹੌਲੀ-ਹੌਲੀ ਭੀੜ ਇਕੱਤਰ ਹੋਣੀ ਸ਼ੁਰੂ ਹੋ ਗਈ ਅਤੇ ਜਦੋਂ ਪੁਲਸ ਮੁਲਾਜ਼ਮ ਘਟਨਾ ਵਾਲੀ ਜਗ੍ਹਾਂ 'ਤੇ ਪੁੱਜੇ ਤਾਂ ਉਨ੍ਹਾਂ ਪਾਇਆ ਕਿ ਇਕ ਲਾਸ਼ ਜਨਾਨੀ ਦੀ ਸੀ, ਜੋ ਪੂਰੀ ਤਰ੍ਹਾਂ ਨਾਲ ਨੰਗੀ ਹਾਲਤ 'ਚ ਸੀ ਜਦਕਿ ਦੂਸਰੀ ਵਿਅਕਤੀ ਦੀ ਸੀ, ਜੋ ਅੱਧਨੰਗੀ ਹਾਲਤ 'ਚ ਸੀ। ਉਪਰੰਤ ਡੀ. ਐੱਸ. ਪੀ. ਨੂਰਪੁਰ ਅਸ਼ੋਕ ਰਤਨ (ਹਿ. ਪ੍ਰ.) ਨੇ ਮੌਕੇ 'ਤੇ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਬੰਧਤ ਥਾਣਾ ਮੁਖੀਆਂ ਨੂੰ ਜਾਂਚ ਲਈ ਹੁਕਮ ਦਿੱਤੇ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਡੀ. ਐੱਸ. ਪੀ. ਅਸ਼ੋਕ ਰਤਨ ਨੇ ਦੱਸਿਆ ਕਿ ਹੁਣ ਤੱਕ ਲਾਸ਼ਾਂ ਦੀ ਹਾਲਤ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਨਾਲ ਦੁਰਘਟਨਾ ਵਾਪਰੀ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਹੱਤਿਆ ਦਾ ਮਾਮਲਾ ਹੈ ਪਰ ਫਿਰ ਵੀ ਲਾਸ਼ਾਂ ਦੀ ਫਾਰੈਂਸਿੰਕ ਜਾਂਚ ਕਰਵਾਈ ਜਾਵੇਗੀ, ਉਸਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਬਿਨਾਹ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਹਿਮਾਚਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਖਬਰ ਲਿਖੇ ਜਾਣ ਤੱਕ ਦੋਵਾਂ ਲਾਸ਼ਾਂ ਦੀ ਕਿਸੇ ਤਰ੍ਹਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ।

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ

Baljeet Kaur

This news is Content Editor Baljeet Kaur