ਚਰਚ ਦੇ ਪਾਸਟਰ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ: ਮਸੀਹ ਆਗੂ

07/20/2017 6:40:31 PM

ਸੁਲਤਾਨਪੁਰ ਲੋਧੀ(ਸੋਢੀ)— ਕ੍ਰਿਸ਼ਚਿਅਨ ਯੂਥ ਵਿੰਗ ਪੰਜਾਬ ਅਤੇ ਸਮੂਹ ਮਸੀਹ ਭਾਈਚਾਰੇ ਵਲੋਂ ਬੀਤੇ ਦਿਨੀ ਲੁਧਿਆਣਾ ਵਿਖੇ ਅਣਪਛਾਤੇ ਹਮਲਾਵਾਰਾਂ ਵਲੋਂ ਚਰਚ ਦੇ ਪਾਸਟਰ ਸੁਲਤਾਨ ਮਸੀਹ ਦੀ ਹੱਤਿਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਹੋਈ ਮੀਟਿੰਗ 'ਚ ਫਾਦਰ ਪੀਟਰ ਬਿਸ਼ਪ ਹਾਊਸ ਜਲੰਧਰ, ਚਰਨਜੀਤ ਗਿੱਲ ਪ੍ਰਧਾਨ ਕ੍ਰਿਸ਼ਚਿਅਨ ਯੂਥ ਵਿੰਗ ਪੰਜਾਬ, ਪਾਸਟਰ ਹਰਜੋਤ ਸੇਠੀ, ਗਗਨ ਭੱਟੀ ਆਦਿ ਨੇ ਮਸੀਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ 'ਚ ਅਮਨ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਪਾਸਟਰ ਸੁਲਤਾਨ ਮਸੀਹ ਦੀ ਹੱਤਿਆਂ ਕਾਰਨ ਸਮੂਹ ਮਸੀਹ ਭਾਈਚਾਰੇ 'ਚ ਭਾਰੀ ਰੋਸ ਦੀ ਲਹਿਰ ਹੈ।