ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਮਿਲੇਗਾ ਸੁੱਖ ਦਾ ਸਾਹ, ਹੁਣ ਸਵੇਰੇ ਇਸ ਸਮੇਂ ’ਤੇ ਵੀ ਚੱਲੇਗੀ ਬੱਸ

03/16/2024 5:59:03 AM

ਜਲੰਧਰ (ਪੁਨੀਤ)– ਪੰਜਾਬ ਰੋਡਵੇਜ਼ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾਉਂਦਿਆਂ ਸਵੇਰੇ 11 ਵਜੇ ਜਾਣ ਵਾਲੀ ਬੱਸ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਯਾਤਰੀਆਂ ਨੂੰ ਸਹੂਲਤ ਮਿਲ ਸਕੇ।

ਦਿੱਲੀ ਦੇ ਨੈਸ਼ਨਲ ਹਾਈਵੇ ’ਤੇ ਹਰਿਆਣਾ ਨਜ਼ਦੀਕ ਡੇਰਾ ਜਮਾਈ ਬੈਠੇ ਕਿਸਾਨਾਂ ਕਾਰਨ ਮੁੱਖ ਸੜਕਾਂ ਬੰਦ ਪਈਆਂ ਹਨ। ਡਾਇਵਰਟ ਕੀਤੇ ਗਏ ਰੂਟਾਂ ਤੋਂ ਦਿੱਲੀ ਪਹੁੰਚਣ ’ਚ ਇਨ੍ਹਾਂ ਬੱਸਾਂ ਨੂੰ 1 ਘੰਟੇ ਦਾ ਵਾਧੂ ਸਫ਼ਰ ਤਹਿ ਕਰਨਾ ਪੈ ਰਿਹਾ ਹੈ। ਦਿੱਲੀ ਏਅਰਪੋਰਟ ਲਈ ਜਲੰਧਰ ਡਿਪੂ ਤੋਂ ਕੁਲ 4 ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚ ਸਵੇਰੇ 11 ਵਜੇ, ਦੁਪਹਿਰ 1.15, ਰਾਤ 8.30 ਤੇ ਰਾਤ 11 ਵਜੇ ਵਾਲੇ ਟਾਈਮ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਦਰਦਨਾਕ ਮੌਤ

ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਲੰਮੇ ਸਮੇਂ ਤੋਂ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਠੱਪ ਪਈ ਸੀ। ਵਿਭਾਗ ਨੇ 28 ਫਰਵਰੀ ਨੂੰ 2 ਬੱਸਾਂ ਦੀ ਸ਼ੁਰੂਆਤ ਕਰਕੇ ਯਾਤਰੀਆਂ ਨੂੰ ਰਾਹਤ ਦਿੱਤੀ ਸੀ। ਜਨਤਾ ਤੋਂ ਰਿਸਪਾਂਸ ਮਿਲਣ ਤੋਂ ਬਾਅਦ ਵਿਭਾਗ ਨੇ ਬੱਸਾਂ ਦੀ ਗਿਣਤੀ ’ਚ ਵਾਧਾ ਸ਼ੁਰੂ ਕੀਤਾ। ਇਸੇ ਤਹਿਤ ਹੁਣ ਚੌਥੀ ਬੱਸ ਦੀ ਆਵਾਜਾਈ ਸ਼ੁਰੂ ਕਰਵਾਈ ਗਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਏਅਰਪੋਰਟ ਜਾਣ ਵਾਲੇ ਐੱਨ. ਆਰ. ਆਈਜ਼ ਦੀ ਡਿਮਾਂਡ ’ਤੇ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਨੈਸ਼ਨਲ ਹਾਈਵੇ ਦਾ ਰਸਤਾ ਬੰਦ ਹੋਣ ਕਰਕੇ ਦੂਜੇ ਰੂਟਾਂ ਜ਼ਰੀਏ ਬੱਸਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।

ਸਾਧਾਰਨ ਬੱਸ ਸੇਵਾ ਵੀ ਹੋਵੇਗੀ ਸ਼ੁਰੂ : ਜੀ. ਐੱਮ. ਮਨਿੰਦਰਪਾਲ ਸਿੰਘ
ਪੰਜਾਬ ਰੋਡਵੇਜ਼ ਡਿਪੂ 1 ਦੇ ਜੀ. ਐੱਮ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਯਾਤਰੀਆਂ ਨੂੰ ਸਹੂਲਤ ਦੇਣ ਲਈ ਵਚਨਬੱਧ ਹੈ। ਦਿੱਲੀ ਲਈ ਸਾਧਾਰਨ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਪਬਲਿਕ ਦੀ ਡਿਮਾਂਡ ’ਤੇ ਧਿਆਨ ਫੋਕਸ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh