ਪ੍ਰਤਾਪ ਸਿੰਘ ਬਾਜਵਾ ਅਤੇ ਆਸ਼ਾ ਕੁਮਾਰੀ ਨੇ ਵੇਚੀਆਂ ਟਿਕਟਾਂ : ਰੁਮਾਲ ਚੰਦ (ਵੀਡੀਓ)

01/17/2017 5:39:49 PM

ਪਠਾਨਕੋਟ : ਵਿਧਾਨ ਸਭਾ ਹਲਕਾ ਭੋਅ ਵਿਚ ਪਾਰਟੀ ਵਰਕਰਾਂ ਵਲੋਂ ਲਗਾਤਾਰ ਕਾਂਗਰਸੀ ਆਗੂਆਂ ਦਾ ਵਿਰੋਧ ਜਾਰੀ ਹੈ। ਵਰਕਰਾਂ ਦਾ ਇਹ ਰੋਸ 2002 ਤੋਂ 2007 ਤੱਕ ਐੱਮ. ਐੱਲ. ਏ. ਰਹਿ ਚੁੱਕੇ ਰੁਮਾਲ ਚੰਦ ਨੂੰ ਸੀਟ ਨਾ ਦੇਣ ਕਾਰਨ ਹੈ। ਦਰਅਸਲ ਕਾਂਗਰਸ ਹਾਈ ਕਮਾਨ ਨੇ ਭੋਆ ਤੋਂ ਜੋਗਿੰਦਰ ਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਜਿਸ ਦਾ ਵਿਰੋਧ ਕਰਦਿਆਂ ਸਾਬਕਾ ਐੱਮ. ਐੱਲ. ਏ. ਰੁਮਾਲ ਚੰਦ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਹੈ। ਰੁਮਾਲ ਚੰਦ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ''ਤੇ ਪੈਸੇ ਲੈ ਕੇ ਟਿਕਟ ਵੇਚਣ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਪੁੱਤਲੇ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ।
11 ਜਨਵਰੀ ਤੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਕਰ ਦਿੱਤੇ ਹਨ ਪਰ ਅਜੇ ਵੀ ਕਈ ਹਲਕਿਆਂ ਵਿਚ ਉਮੀਦਵਾਰ ਬਦਲਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ।

Gurminder Singh

This news is Content Editor Gurminder Singh