ਬਾਜਵਾ ਸਮਰਥਕ ਹੋਣ ਕਾਰਨ ਕੈਪਟਨ ਨੇ ਕੱਟੀ ਮੇਰੀ ਟਿਕਟ : ਮੱਲ (ਵੀਡੀਓ)

10/24/2016 9:45:19 PM

ਜਲੰਧਰ— ਕਾਂਗਰਸ ਛੱਡ ਕੇ ਅਕਾਲੀ ਦਲ ''ਚ ਸ਼ਾਮਲ ਹੋਣ ਵਾਲੇ ਜਲੰਧਰ ਦੇ ਦਲਿਤ ਨੇਤਾ ਸੇਠ ਸੱਤਪਾਲ ਮੱਲ ਨੇ ਇਲਜ਼ਾਮ ਲਗਾਇਆ ਹੈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਕ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਆਦਮਪੁਰ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ ਹੈ। ਪੱਤਰਕਾਰਾਂ ਦੇ ਸਵਾਲਾਂ ''ਚ ਘਿਰਦਾ ਵੇਖ ਸੁਖਬੀਰ ਨੇ ਸੇਠ ਸਤਪਾਲ ਮੱਲ ਦਾ ਬਚਾਅ ਕੀਤਾ। 
ਸੇਠ ਸੱਤਪਾਲ ਮੱਲ ਜਿਸ ਵੇਲੇ ਸੁਖਬੀਰ ਬਾਦਲ ਦੀ ਮੌਜੂਦਗੀ ''ਚ ਮੀਡੀਆ ਨੂੰ ਆਦਮਪੁਰ ਹਲਕੇ ਦੀ ਟਿਕਟ ਦਾ ਹਵਾਲਾ ਦੇ ਰਹੇ ਸਨ। ਉਸ ਵੇਲੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵੀ ਮੋਕੇ ''ਤੇ ਮੌਜੂਦ ਸਨ।