ਚਮਕੀ ਕਿਸਮਤ: ਪੈਂਚਰ ਲਾਉਣ ਵਾਲਾ ਮਾਹਿਲਪੁਰ ਦਾ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ 3 ਕਰੋੜ ਦੀ ਲਾਟਰੀ

10/19/2022 12:13:17 PM

ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦਾ ਦੁਕਾਨਦਾਰ ਪਰਮਿੰਦਰ ਸਿੰਘ ਜੋ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦਾ ਸੀ, ਲਾਟਰੀ ਦੀ ਇਕ ਟਿਕਟ ਖ਼ਰੀਦਣ ਨਾਲ ਹੀ ਕਰੋਡ਼ਪਤੀ ਬਣ ਗਿਆ। ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਖ਼ਰੀਦੀ ਟਿਕਟ ’ਤੇ ਉਸ ਦਾ ਤਿੰਨ ਕਰੋੜ ਰੁਪਏ ਦਾ ਇਨਾਮ ਨਿਕਲਿਆ, ਜਿਸ ਕਾਰਨ ਉਸ ਦੀ ਕਾਇਆ ਹੀ ਪਲਟ ਗਈ।

ਇਹ ਵੀ ਪੜ੍ਹੋ: ਜਲੰਧਰ ’ਚ ਇਨਸਾਨੀਅਤ ਸ਼ਰਮਸਾਰ, ਆਟੋ ਚਾਲਕ ਵੱਲੋਂ 70 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਿਨਾਹ
ਮਾਹਿਲਪੁਰ ਵਿਖੇ ਟਾਇਰਾਂ ਨੂੰ ਪੈਂਚਰ ਲਾਉਣ ਵਾਲੇ ਪਰਮਿੰਦਰ ਸਿੰਘ ਪਿੰਦਾ ਪੁੱਤਰ ਰਾਮ ਲਾਲ ਸਿੰਘ ਵਾਸੀ ਮਾਹਿਲਪੁਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਰੋਡ 'ਤੇ ਸਕੂਟਰਾਂ, ਕਾਰਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦਾ ਹੈ। ਉਹ ਅਕਸਰ ਦੁਕਾਨ ਤੋਂ ਘਰ ਜਾ ਕੇ ਟੀ. ਵੀ. 'ਤੇ ‘ਕੌਣ ਬਣੇਗਾ ਕਰੋੜਪਤੀ’ ਵੇਖਦਾ ਹੁੰਦਾ ਸੀ ਅਤੇ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਪ ਵੀ ਕਰੋੜਪਤੀ ਬਣਨਾ ਚਾਹੁੰਦਾ ਸੀ। ਉਹ ਅਮੀਰ ਹੋਣ ਲਈ ਲਾਟਰੀਆਂ ਸਿਰਫ਼ ਤਿਉਹਾਰਾਂ ਵਾਲੇ ਦਿਨ ਹੀ ਖ਼ਰੀਦਦਾ ਸੀ ਪਰ ਇਸ ਵਾਰ ਉਸ ਦੀ ਕਿਸਮਤ ਚਮਕ ਗਈ।

ਇਹ ਵੀ ਪੜ੍ਹੋ: ਈਸਾਈ ਭਾਈਚਾਰੇ ਦੇ ਧਰਨੇ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਇਸ ਸ਼ਖ਼ਸ ਨੇ ਕਰ ਦਿੱਤਾ ਵੱਡਾ ਚੈਲੰਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri