ਪਰਮਿੰਦਰ ਢੀਂਡਸਾ ਦੇ ਅਸਤੀਫੇ ''ਤੇ ਦੇਖੋ ਕੀ ਬੋਲੇ ਭਗਵੰਤ ਮਾਨ

01/07/2020 6:35:02 PM

ਸੰਗਰੂਰ (ਹਨੀ ਕੋਹਲੀ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਮਿੰਦਰ ਢੀਂਡਸਾ ਵਲੋਂ ਦਿੱਤੇ ਗਏ ਅਸਤੀਫੇ 'ਤੇ ਚੁਟਕੀ ਲਈ ਹੈ। ਮਾਨ ਦਾ ਕਹਿਣਾ ਹੈ ਕਿ ਢੀਂਡਸਾ ਪਿਉ-ਪੁੱਤ ਪਹਿਲਾਂ ਹੀ ਚੋਣਾਂ ਲੜਨ ਤੋਂ ਇਨਕਾਰ ਕਰ ਚੁੱਕੇ ਸਨ। ਮਾਨ ਨੇ ਕਿਹਾ ਕਿ ਮੇਰੀ ਕਹੀ ਗੱਲ ਸੱਚ ਸਾਬਤ ਹੋਈ ਹੈ। ਸੁਖਬੀਰ ਬਾਦਲ ਕਹਿੰਦੇ ਸਨ ਕਿ 25 ਸਾਲ ਰਾਜ ਕਰਨਗੇ ਪਰ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟਾਂ ਦੇਣ ਲਈ ਉਮੀਦਵਾਰ ਤਕ ਨਹੀਂ ਮਿਲੇ, ਇਸੇ ਲਈ ਉਹ ਸੰਗਰੂਰ ਵਿਚ ਜ਼ਬਰਦਸਤੀ ਟਿਕਟ ਸੁੱਟ ਗਏ ਸਨ। ਮਾਨ ਨੇ ਕਿਹਾ ਕਿ ਅਕਾਲੀ ਦਲ ਮੋਰਚਿਆਂ ਅਤੇ ਕੁਰਬਾਨੀਆਂ ਦੇਣ ਵਾਲਾ ਜਮਾਤ ਸੀ ਪਰ ਅੱਜ ਇਹ ਚਿੱਟਾ ਵੇਚਣ ਵਾਲਿਆਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ। 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਪਾਕਿਸਤਾਨ ਦੇ ਨਾਲ-ਨਾਲ ਭਾਰਤ ਵਿਚ ਸਿੱਖ ਸੁਰੱਖਿਅਤ ਨਹੀਂ ਹਨ, 'ਤੇ ਮਾਨ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕੋਈ ਵੀ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ। ਭਾਜਪਾ ਨਫਰਤ ਵਾਲੀ ਸਿਆਸਤ ਕਰ ਰਹੀ ਹੈ। ਮਾਨ ਨੇ ਕਿਹਾ ਕਿ ਪਾਕਿਸਤਾਨ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ ਤਾਂ ਉਸ ਨੂੰ ਅਜਿਹੀਆਂ ਘਟਨਾਵਾਂ 'ਤੇ ਵੀ ਰੋਕ ਲਗਾਉਣੀ ਚਾਹੀਦੀ ਹੈ।

Gurminder Singh

This news is Content Editor Gurminder Singh