ਅਮਰੀਕਾ ਤੋਂ 17 ਫਰਵਰੀ ਨੂੰ ਵਾਪਸ ਪਰਤਣਗੇ ਮੁੱਖ ਮੰਤਰੀ ਬਾਦਲ!

02/14/2017 11:27:43 AM

ਜਲੰਧਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਤੋਂ 17 ਫਰਵਰੀ ਨੂੰ ਵਾਪਸ ਨਵੀਂ ਦਿੱਲੀ ਪਰਤ ਸਕਦੇ ਹਨ। ਮੁੱਖ ਮੰਤਰੀ ਬਾਦਲ 7 ਫਰਵਰੀ ਨੂੰ ਹਵਾਈ ਜਹਾਜ਼ ਰਾਹੀਂ ਆਪਣਾ ਮੈਡੀਕਲ ਚੈੱਕਅਪ ਕਰਾਉਣ ਲਈ ਅਮਰੀਕਾ ਰਵਾਨਾ ਹੋਏ ਸਨ। ਉੱਥੇ ਚੈੱਕਅਪ ਦੌਰਾਨ ਮੁੱਖ ਮੰਤਰੀ ਬਿਲਕੁਲ ਠੀਕ ਪਾਏ ਗਏ, ਜਿਸ ਤੋਂ ਬਾਅਦ ਉਹ ਹੁਣ ਵਾਪਸ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਬੀਤੇ ਦਿਨ ਕੋਰ ਕਮੇਟੀ ਦੀ ਮੀਟਿੰਗ ਬਾਰੇ ਸਾਰੀ ਜਾਣਕਾਰੀ ਉਨ੍ਹਾਂ ਨੂੰ ਅਮਰੀਕਾ ''ਚ ਹੀ ਦੇ ਦਿੱਤੀ ਗਈ ਹੈ। ਅਕਾਲੀ ਹਲਕਿਆਂ ਮੁਤਾਬਕ ਮੁੱਖ ਮੰਤਰੀ ਬਾਦਲ 26 ਫਰਵਰੀ ਨੂੰ ਦਿੱਲੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ''ਚ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲ ਲੈਣਗੇ।
 

Babita Marhas

This news is News Editor Babita Marhas