ਭਾਵੇਂ ਦਸ ਫਰੰਟ ਬਣ ਜਾਣ ਸਾਨੂੰ ਕੋਈ ਫਰਕ ਨਹੀਂ : ਬਾਦਲ

09/26/2016 3:12:05 PM

ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਭਾਵੇਂ ਦਸ ਫਰੰਟ ਹੋਰ ਆ ਜਾਣ ਤਾਂ ਵੀ ਅਕਾਲੀ-ਭਾਜਪਾ ਗਠਜੋੜ ਨੂੰ ਉਸ ਨਾਲ ਕੋਈ ਫਰਕ ਨਹੀਂ ਪਵੇਗਾ। ਮੁੱਖ ਮੰਤਰੀ ਬਾਦਲ ਲੰਬੀ ਵਿਖੇ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਪੰਜਾਬ ''ਚ ਬਣ ਰਹੇ ਸਿਆਸੀ ਫਰੰਟ ਦੇ ਸੰਬੰਧ ਵਿਚ ਮੁੱਖ ਮੰਤਰੀ ਪਾਸੋਂ ਸਵਾਲ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਨੇੜੇ ਆਉਣ ''ਤੇ ਅਜਿਹੇ ਫਰੰਟ ਬਣਦੇ ਹਨ ਪਰ ਇਨ੍ਹਾਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ।
ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਜਿੱਥੇ ਡਾਕਟਰ ਧਰਮਵੀਰ ਗਾਂਧੀ ਵਲੋਂ ਫਰੰਟ ਬਨਾਉਣ ਦਾ ਐਲਾਨ ਕੀਤਾ ਗਿਆ ਹੈ, ਉਥੇ ਛੋਟੇਪੁਰ ਅਜੇ ਵੀ ਆਪਣੀ ਵੱੱਖਰੀ ਪਾਰਟੀ ਬਣਾਉਣ ''ਚ ਡਟੇ ਹੋਏ ਹਨ।

Gurminder Singh

This news is Content Editor Gurminder Singh