ਬਗੈਰ ਕਮਾਂਡਰਾਂ ਦੇ ਲੜ ਰਹੀ ਹੈ ਅਕਾਲੀ ਦਲ ਦੀ ਫੌਜ! (ਵੀਡੀਓ)

06/16/2017 7:37:48 PM

ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਦਾ ਪਹਿਲਾ ਇਜਲਾਸ ਬਜਟ ਸੈਸ਼ਨ ਦੇ ਰੁਪ ''ਚ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਜੇ ਤਕ ਇਨ੍ਹਾਂ ਸੈਸ਼ਨਾਂ ''ਚੋਂ ਨਾਦਾਰਦ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਰਫ ਪਹਿਲੇ ਦਿਨ ਦੇ ਸੈਸ਼ਨ ''ਚ ਨਜ਼ਰ ਆਏ ਕਿਉਂਕਿ ਪਾਰਟੀ ਦਾ ਪਲਾਨ ਸਦਨ ''ਚ ਹੰਗਾਮਾ ਕਰਨਾ ਸੀ, ਸੋ ਪ੍ਰਧਾਨ ਜੀ ਨੇ ਆਪਣੀ ਅਗਵਾਈ ਹੇਠ ਪ੍ਰਦਰਸ਼ਨ ਸ਼ੁਰੂ ਕਰਵਾ ਦਿੱਤੇ ਅਤੇ ਆਪ ਖੁਦ ਦੂਰੀ ਬਣਾ ਲਈ।
ਪਹਿਲੇ ਦਿਨ ਪੁੱਜੇ ਸੁਖਬੀਰ ਬਾਦਲ ਦਾ ਜੋਸ਼ ਇਨਾਂ ਜ਼ਿਆਦਾ ਸੀ ਕਿ ਨਾਅਰੇਬਾਜ਼ੀ ਕਰਕੇ ਉਨ੍ਹਾਂ ਦਾ ਆਪਣਾ ਗਲਾ ਬੈਠ ਗਿਆ ਸੀ। ਵਿਧਾਇਕਾਂ ਨੂੰ ਹੱਲਾਸ਼ੇਰੀ ਦੇਣ ਤੋਂ ਬਾਅਦ ਪਾਰਟੀ ਦੇ ਵੱਡੇ ਲੀਡਰਾਂ ਨੇ ਇਜਲਾਸ ਤੋਂ ਕਿਨਾਰਾ ਕਰ ਲਿਆ ਹੈ। ਰੋਜ਼ੀ ਬਰਕੰਦੀ ਤੋਂ ਇਲਾਵਾ ਦੋਆਬਾ ਦੇ ਆਗੂ ਅਜੀਤ ਸਿੰਘ ਕੋਹਾੜ ਅਤੇ ਪਵਨ ਟੀਨੂੰ ਹੀ ਕਮਾਨ ਨੂੰ ਸੰਭਾਲੀ ਬੈਠੇ ਹਨ।
ਸੀਨੀਅਰ ਆਗੂਆਂ ਦੀ ਗੈਰਮੌਜੂਦਗੀ ਦਾ ਫਾਇਦਾ ਚੁੱਕਦਿਆਂ ਹੋਇਆਂ ਆਮ ਆਦਮੀ ਪਾਰਟੀ ਮੌਕੇ ਨੂੰ ਕੈਸ਼ ਕਰਦੀ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਸੀਨੀਅਰ ਅਕਾਲੀ ਆਗੂਆਂ ਦੀ ਗੈਰਮੌਜੂਦਗੀ ਸਦਨ ਦੀ ਕਾਰਵਾਈ ਨੂੰ ਫਿੱਕਾ ਸਾਬਤ ਕਰਦੀ ਜਾਪ ਰਹੀ ਹੈ।