ਬਾਜਵਾ ਦੇ ਨਸ਼ਾ ਤਸਕਰੀ ਬਿਆਨ ''ਤੇ ਬੋਲੇ ਬਾਦਲ, ਹਰ ਕੰਮ ਹੁੰਦੈ ਕਾਨੂੰਨ ਤਹਿਤ

11/02/2017 7:01:05 PM

ਚੰਡੀਗੜ੍ਹ (ਮਨਮੋਹਨ)—  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ, ਜਿਸ 'ਚ ਪ੍ਰਤਾਪ ਬਾਜਵਾ ਨੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਡਰੱਗ ਤਸਕਰੀ 'ਚ ਸ਼ਾਮਲ ਅਕਾਲੀ ਨੇਤਾਵਾਂ 'ਤੇ ਕਾਨੂੰਨੀ ਕਾਰਵਾਈ ਨਾ ਕਰਨ 'ਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਉਸ 'ਤੇ ਬੋਲਦੇ ਹੋਏ ਕਿਹਾ ਕਿ ਹਰ ਕੰਮ ਕਾਨੂੰਨ ਦੇ ਤਹਿਤ ਹੁੰਦਾ ਹੈ। ਅਜਿਹਾ ਨਹੀਂ ਹੁੰਦਾ ਕਿ ਹਕੂਮਤ ਬਦਲ ਜਾਵੇ ਤਾਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ 'ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਜਾਵੇ।''
ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਦਲੇ ਦੀ ਰਾਜਨੀਤੀ 'ਤੇ ਕੰਮ ਨਹੀਂ ਕੀਤਾ ਹੈ। ਸਰਕਾਰ ਦਾ ਕੰਮ ਹੈ ਕਿ ਉਹ ਇਹ ਦੇਖੇ ਕਿ ਹਰ ਕਿਸੇ ਦੇ ਨਾਲ ਇਨਸਾਫ ਕਰੇ। ਉਥੇ ਹੀ ਸੀਨੀਅਰ ਨੇਤਾ ਅਤੇ ਅਕਾਲੀ ਦਲ ਦੇ ਬੁਲਾਰੇ ਦਲਦੀਤ ਸਿੰਘ ਚੀਮਾ ਨੇ ਪ੍ਰਤਾਪ ਬਾਜਵਾ ਵੱਲੋਂ ਅਸਤੀਫੇ ਦੀ ਪੇਸ਼ਕਸ਼ ਨੂੰ ਲੈ ਕੇ ਕਿਹਾ ਕਿ ਅਸਤੀਫਾ ਦੇਣ ਦੇ ਪਿੱਛੇ ਕਾਰਨ ਬਦਲੇ ਦੀ ਰਾਜਨੀਤੀ ਹੈ। ਅਕਾਲੀ ਦਲ ਸ਼ੁਰੂ ਤੋਂ ਹੀ ਦੋਸ਼ ਲਗਾ ਰਹੀ ਹੈ ਕਿ ਕਾਂਗਰਸ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਹੁਣ ਸਾਬਤ ਵੀ ਹੋ ਗਿਆ ਹੈ।