ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾ ਫਾਸ਼, ਯੂ. ਪੀ. ''ਚ ਬਣ ਰਹੀ ਸੀ ਯੋਜਨਾ

10/15/2018 7:04:18 PM

ਮੇਰਠ/ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਨੂੰ ਸ਼ਾਮਲੀ ਪੁਲਸ ਨੇ ਨਾਕਾਮ ਕਰਦੇ ਹੋਏ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ 02 ਅਕਤੂਬਰ ਦੀ ਰਾਤ ਜਨਪਦ ਸ਼ਾਮਲੀ ਦੇ ਝਿੰਝਾਣਾ ਥਾਣੇ ਦੇ ਪਿੰਡ ਕਮਾਲਪੁਰ ਦੀ ਚੈੱਕਪੋਸਟ 'ਤੇ ਕੁਝ ਮੁਲਜ਼ਮਾਂ ਨੇ ਹਮਲਾ ਕਰਕੇ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੇ ਵਰਮਾ ਨੂੰ ਗੋਲੀ ਮਾਰ ਕੇ ਹਥਿਆਰ ਲੁੱਟ ਲਏ ਸਨ, ਪੁਲਸ ਮੁਤਾਬਕ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕੀਤਾ ਜਾਣਾ ਸੀ। ਪੁਲਸ ਵਲੋਂ ਬਰਾਮਦ ਕੀਤਾ ਗਿਆ ਅਸਲਾ ਮੁਲਜ਼ਮਾਂ ਨੇ ਇਕ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੁਕਾ ਕੇ ਰੱਖਿਆ ਸੀ। ਇਸ ਗਿਰੋਹ ਦਾ ਸਰਗਨਾ ਜਰਮਨ ਅਜੇ ਵੀ ਫਰਾਰ ਹੈ ਜੋ ਪੰਜਾਬ ਵਿਚ ਖਾਲਿਸਤਾਨ ਸਮਰਥਕਾਂ ਦੇ ਸੰਪਰਕ ਵਿਚ ਹੈ। 

PunjabKesari
ਏ. ਡੀ. ਜੀ. ਨੇ ਦਿੱਤੀ ਜਾਣਕਾਰੀ
ਏ. ਡੀ. ਜੀ. ਮੇਰਠ ਜ਼ੋਨ ਪ੍ਰਸ਼ਾਂਤ ਕੁਮਾਰ ਨੇ ਸੋਮਵਾਰ ਨੂੰ ਸ਼ਾਮਲੀ 'ਚ ਕੀਤੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੱਤੀ ਕਿ 02 ਅਕਤੂਬਰ ਦੀ ਰਾਤ ਜਨਪਦ ਸ਼ਾਮਲੀ ਦੇ ਝਿੰਝਾਨਾ ਥਾਣੇ ਦੇ ਪਿੰਡ ਕਮਾਲਪੁਰ ਦੀ ਚੈੱਕਪੋਸਟ 'ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ ਸੀ। ਬਦਮਾਸ਼ਾਂ ਨੇ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੇ ਵਰਮਾ ਨੂੰ ਗੋਲੀ ਮਾਰ ਕੇ ਹਥਿਆਰ ਲੁੱਟ ਲਏ ਸਨ। ਪੁਲਸ ਮੁਤਾਬਕ ਮੁਲਜ਼ਮਾਂ ਦਾ ਮਕਸਦ ਪ੍ਰਕਾਸ਼ ਸਿੰਘ ਬਾਦਲ ਜਾਂ ਕਿਸੇ ਹੋਰ ਨੇਤਾ ਦੀ ਹੱਤਿਆ ਕਰਨਾ ਸੀ ਕਿÀੁਂਕਿ ਬਾਦਲ ਖਾਲਿਸਤਾਨੀ ਸਮਰਥਕਾਂ ਦਾ ਵਿਰੋਧ ਕਰਦੇ ਆ ਰਹੇ ਸਨ। 
ਤਿੰਨ ਬਦਮਾਸ਼ ਗ੍ਰਿਫਤਾਰ
ਐਤਵਾਰ ਦੇਰ ਰਾਤ ਲਗਭਗ ਤਿੰਨ ਵਜੇ ਮੁਖਬਰ ਦੀ ਸੂਚਨਾ 'ਤੇ ਸਵਾਟ ਟੀਮ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਟੀਮ ਰੰਗਾਨਾ ਫਾਰਮ ਦੇ ਗੁਰਦੁਆਰੇ ਤਕ ਪਹੁੰਚੀ। ਟੀਮ ਨੂੰ ਸੂਚਨਾ ਮਿਲੀ ਕਿ ਤਿੰਨ ਬਦਮਾਸ਼ ਲੁੱਟੇ ਗਏ ਹਥਿਆਰਾਂ ਅਤੇ ਕਾਰਤੂਸਾਂ ਨੂੰ ਗਿਰੋਹ ਦੇ ਸਰਗਨਾ ਜਰਮਨ ਨੂੰ ਦੇਣ ਜਾ ਰਹੇ ਹਨ। ਲੁੱਟੇ ਗਏ ਅਸਲੇ ਨੂੰ ਟਰੱਕ ਵਿਚ ਪੰਜਾਬ ਲਿਜਾਇਆ ਜਾਣਾ ਸੀ। ਸਵਾਟ ਟੀਮ ਦੇ ਮੁਖੀ ਇੰਸਪੈਕਟਰ ਝਿੰਝਾਨਾ ਨੇ ਟੀਮ ਨਾਲ ਰੰਗਾਨਾ ਪਿੰਡ ਦੇ ਜੰਗਲਾਂ ਵਿਚ ਤਿੰਨਾਂ ਬਦਮਾਸ਼ਾਂ ਨੂੰ ਘੇਰ ਲਿਆ। ਇਸ ਮੁਕਾਬਲੇ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ। 

PunjabKesari
ਇਨ੍ਹਾਂ ਨੂੰ ਕੀਤਾ ਗਿਆ ਗ੍ਰਿਫਤਾਰ
ਪੁਲਸ ਮੁਤਾਬਾਕ ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਕਰਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰੰਗਾਨਾ ਫਾਰਮ ਥਾਣਾ ਝਿੰਝਾਨਾ, ਜਨਪਦ ਸ਼ਾਮਲੀ, ਗੁਰਜੰਟ ਉਰਫ ਜਿੰਟਾ ਪੁੱਤਰ ਕੁਲਵੰਤ ਵਾਸੀ ਗ੍ਰਾਮ ਧਲਾਵਲੀ ਥਾਣਾ ਗੰਗੋਹ, ਜਨਪਦ ਸਹਾਰਨਪੁਰ ਅਤੇ ਅਮਰੀਕ ਉਰਫ ਅੰਮ੍ਰਿਤ ਪੁੱਤਰ ਪਾਲਾ ਸਿੰਘ ਵਾਸੀ ਸੈਕਟਰ 6, ਗਲੀ ਦੋ, ਮੁਹੱਲਾ ਵਿਕਾਸਨਗਰ, ਜਨਪਦ ਕਰਨਾਲ ਹਰਿਆਣਾ ਵਜੋਂ ਹੋਈ ਹੈ। ਜਦਕਿ ਗਿਰੋਹ ਦਾ ਸਰਗਨਾ ਜਰਮਨ ਪੁੱਤਰ ਕੁਲਵੰਤ ਵਾਸੀ ਬਿਰਸਾ ਦਾ ਡੇਰਾ ਪਿੰਡ ਅਜੀਜਪੁਰ, ਥਾਣਾ ਝਿੰਝਾਨਾ, ਜਨਪਦ ਸ਼ਾਮਲੀ ਤੇ ਕਰਮਾ ਪੁੱਤਰ ਅਜੀਤ ਸਿੰਘ ਵਾਸੀ ਗ੍ਰਾਮ ਅਜੀਜਪੁਰ ਥਾਣਾ ਝਿੰਝਾਨਾ, ਜਨਪਦ ਸ਼ਾਮਲੀ ਫਰਾਰ ਹਨ।


Related News