...ਤਾਂ ਇਸ ਲਈ ਸਲਾਰੀਆ ਦੀ ਕਿਸੇ ਚੋਣ ਰੈਲੀ ''ਚ ਨਹੀਂ ਪਹੁੰਚੇ ਬਾਦਲ (ਵੀਡੀਓ)

10/08/2017 5:55:36 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਅਕਾਲੀ ਦਲ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦਾਸਪੁਰ ਜ਼ਿਮਨੀ ਚੋਣ ਅਖਾੜੇ ਤੋਂ ਲਗਾਤਾਰ ਦੂਰੀ ਬਣਾਈ ਹੋਈ ਹੈ। ਭਾਈਵਾਲ ਪਾਰਟੀ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਕਿਸੇ ਵੀ ਚੋਣ ਰੈਲੀ 'ਚ ਬਾਦਲ ਸਾਬ੍ਹ ਵਿਖਾਈ ਨਹੀਂ ਦਿੱਤੇ ਅਤੇ ਨਾ ਹੀ ਆਉਣ ਵਾਲੇ ਦਿਨਾਂ 'ਚ ਵਿਖਾਈ ਦੇਣਗੇ। ਹਲਕਾ ਲੰਬੀ ਦੇ ਕੁਝ ਪਿੰਡਾਂ ਦੇ ਦੌਰੇ ਦੌਰਾਨ ਸਰਦਾਰ ਬਾਦਲ ਨੇ ਖਰਾਬ ਸਿਹਤ ਨੂੰ ਗੁਰਦਾਸਪੁਰ ਜ਼ਿਮਨੀ ਚੋਣ 'ਚ ਨਾ ਜਾਣ ਦਾ ਕਾਰਨ ਦੱਸਿਆ ਹੈ।
ਇਸ ਦੌਰਾਨ ਬਾਦਲ ਨੇ ਜਿਥੇ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ, ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਾਂ ਪਾਰਟੀ ਦਾ ਗੱਦਾਰ ਕਹਿੰਦੇ ਹੋਏ ਸ਼ਬਦੀ ਹਮਲਾ ਵੀ ਕੀਤਾ।