ਮਾਂ-ਪਿਓ ਨੇ ਰੋ-ਰੋ ਸੁਣਾਈ ਨਸ਼ੇੜੀ ਪੁੱਤ ਦੀ ਦਾਸਤਾਨ, ਪੰਜਾਬ ਪੁਲਸ ਦੇ SHO ਨੇ ਕਾਇਮ ਕੀਤੀ ਅਨੋਖੀ ਮਿਸਾਲ

09/09/2023 6:08:18 PM

ਲੁਧਿਆਣਾ (ਰਿਸ਼ੀ) : ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਚਾਹੇ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ, ਫਿਰ ਵੀ ਲੁਧਿਆਣਾ ਪੁਲਸ ਦੀ ਡਵੀਜ਼ਨ ਨੰ. 8 ’ਚ ਤਾਇਨਾਤ ਐੱਸ. ਐੱਚ. ਓ. ਵਿਜੇ ਕੁਮਾਰ ਵੱਲੋਂ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ, ਜੋ ਖੁਦ ਇਕ 22 ਸਾਲ ਦੇ ਨੌਜਵਾਨ ਨੂੰ ਨਸ਼ੇ ਦੀ ਦਲਦਲ ’ਚੋਂ ਬਾਹਰ ਕੱਢਣ ਦਾ ਹਰ ਸੰਭਵ ਯਤਨ ਕਰ ਰਹੇ ਹਨ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ੇ ਖ਼ਿਲਾਫ਼ ਜਾਗਰੂਕ ਕਰਨ ਲਈ ਚਲਾਈ ਗਈ ਡ੍ਰਾਈਵ ਦੌਰਾਨ ਇਕ ਨੌਜਵਾਨ ਦੇ ਮਾਂ-ਬਾਪ ਉਨ੍ਹਾਂ ਦੇ ਸੰਪਰਕ ’ਚ ਆਏ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਕਾਫੀ ਸਮੇਂ ਤੋਂ ਨਸ਼ਾ ਕਰ ਰਿਹਾ ਹੈ ਅਤੇ ਚਾਹੁੰਦੇ ਹੋਏ ਵੀ ਨਹੀਂ ਛੱਡ ਪਾ ਰਿਹਾ, ਜਿਸ ਤੋਂ ਬਾਅਦ ਉਹ ਰੋਣ ਲੱਗ ਪਏ। ਐੱਸ. ਐੱਚ. ਓ. ਨੇ ਉਸੇ ਸਮੇਂ ਨੌਜਵਾਨ ਨੂੰ ਇਸ ਦਲਦਲ ’ਚੋਂ ਬਾਹਰ ਕੱਢਣ ਦੀ ਠਾਣ ਲਈ, ਜਿਸ ਤੋਂ ਬਾਅਦ ਉਸ ਨੂੰ ਆਪਣੀ ਕਾਰ ’ਚ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਲੈ ਕੇ ਗਏ ਅਤੇ ਉੱਥੇ ਜਾ ਕੇ ਕਾਰਡ ਬਣਵਾ ਕੇ ਦਵਾਈ ਸ਼ੁਰੂ ਕਰਵਾਈ।

ਇਹ ਵੀ ਪੜ੍ਹੋ : ਪੀ. ਜੀ. ਆਈ. ’ਚ ਲਾਈਵ ਡੋਨਰ ਲਿਵਰ ਟਰਾਂਸਪਲਾਂਟ, ਪਤਨੀ ਨੇ ਪਤੀ ਨੂੰ ਦਿੱਤਾ 'ਨਵਾਂ ਜਨਮ'

3 ਦਿਨਾਂ ਤੋਂ ਖਾ ਰਿਹਾ ਦਵਾਈ, ਸਵੇਰੇ-ਸ਼ਾਮ ਬੁਲਾਇਆ ਜਾ ਰਿਹੈ
ਐੱਸ. ਐੱਚ. ਓ. ਵਿਜੇ ਕੁਮਾਰ ਮੁਤਾਬਕ 3 ਦਿਨਾਂ ਤੋਂ ਨੌਜਵਾਨ ਨਸ਼ਾ ਛੱਡਣ ਦੀ ਦਵਾਈ ਖਾ ਰਿਹਾ ਹੈ। ਇਕ ਮੁਲਾਜ਼ਮ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ, ਜੋ ਦਵਾਈ ਖਾਣ ਬਾਰੇ ਸਮੇਂ-ਸਮੇਂ ’ਤੇ ਪੁੱਛ ਰਿਹਾ ਹੈ, ਨਾਲ ਹੀ ਨੌਜਵਾਨ ਨੂੰ ਸਵੇਰੇ-ਸ਼ਾਮ ਥਾਣੇ ਬੁਲਾ ਕੇ ਗਾਈਡ ਕੀਤਾ ਜਾ ਰਿਹਾ ਹੈ ਅਤੇ ਮਨ ਪੱਕਾ ਕੀਤਾ ਜਾ ਰਿਹਾ ਹੈ ਤਾਂ ਕਿ ਨਸ਼ਾ ਛੱਡ ਸਕੇ।

ਇਹ ਵੀ ਪੜ੍ਹੋ : ‘ਭਾਰਤ’ ਨਾਮਕਰਨ ਨੂੰ ਲੈ ਕੇ ਛਿੜੀ ਬਹਿਸ : ਖ਼ਰਚ ਹੋਣਗੇ 14,000 ਕਰੋੜ

ਇਕੱਲੇ ਨਹੀਂ ਜਾਣ ਦੇ ਰਹੇ
ਐੱਸ. ਐੱਚ. ਓ. ਵੱਲੋਂ ਨੌਜਵਾਨ ਦੇ ਪਿਤਾ ਜੋ ਪ੍ਰਾਈਵੇਟ ਫੈਕਟਰੀ ’ਚ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਬੱਚੇ ਨੂੰ ਇਕੱਲਾ ਛੱਡਣ ਤੋਂ ਮਨ੍ਹਾ ਕੀਤਾ ਗਿਆ ਹੈ। ਐੱਸ. ਆਈ. ਵਿਜੇ ਕੁਮਾਰ ਦੇ ਮੁਤਾਬਕ ਇਸੇ ਤਰ੍ਹਾਂ ਇਕ-ਇਕ ਕਰ ਕੇ ਪੰਜਾਬ ਨੂੰ ਨਸ਼ਾਮੁਕਤ ਬਣਾਇਆ ਜਾ ਸਕਦਾ ਹੈ। ਇਸ ਨੂੰ ਉਹ ਆਪਣਾ ਕਰਮ ਅਤੇ ਧਰਮ ਸਮਝ ਕੇ ਕਰ ਰਹੇ ਹਨ।

ਇਹ ਵੀ ਪੜ੍ਹੋ : 30 ਅਕਤੂਬਰ ਤੋਂ ਬਦਲਣਗੇ ਰਾਹੁਲ ਦੇ ਸਿਤਾਰੇ!, ਨਵੇਂ ਗੱਠਜੋੜ ਨੂੰ ਬੁਲੰਦੀਆਂ ’ਤੇ ਲਿਜਾਣਗੇ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha