ਜੰਮੂ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਚੱਲਣਗੀਆਂ ਪਾਰਸਲ ਰੇਲ ਗੱਡੀਆਂ

04/07/2020 9:55:50 PM

ਫਿਰੋਜ਼ਪੁਰ (ਮਲਹੋਤਰਾ)– ਰੂਰੀ ਕੰਮਾਂ ’ਤੇ ਸਮਾਂਬੱਧ ਪਾਰਸਲ ਪਹੁੰਚਾਉਣ ਲਈ ਰੇਲਵੇ ਵਿਭਾਗ ਨੇ ਕੋਰੋਨਾ ਵਾਇਰਸ ਐਮਰਜੈਂਸੀ ’ਚ ਵੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚਾਲੇ ਪਾਰਸਲ ਰੇਲ ਗੱਡੀਆਂ ਆਰੰਭ ਕਰਨ ਦਾ ਫੈਸਲਾ ਲਿਆ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਸਿਰਫ ਲੁਧਿਆਣਾ ਅਤੇ ਬਾਂਦਰਾ ਟਰਮੀਟਲ ਵਿਚਾਲੇ ਪਾਰਸਲ ਟਰੇਨ ਚਲਾਉਣ ਦਾ ਫੈਸਲਾ ਵਿਭਾਗ ਨੇ ਲਿਆ ਸੀ ਪਰ ਜ਼ਰੂਰੀ ਪਾਰਸਲ ਦਾ ਕੰਮ ਬਹੁਤ ਜ਼ਿਆਦਾ ਬਕਾਇਆ ਪਿਆ ਹੋਣ ਕਾਰਣ ਵਿਭਾਗ ਵੱਲੋਂ ਹੁਣ ਹੋਰਨਾ ਸ਼ਹਿਰਾਂ ਵਿਚਾਲੇ ਵੀ ਪਾਰਸਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ-ਬਾਂਦਰਾ ਟਰਮੀਨਲ, ਅੰਮ੍ਰਿਤਸਰ-ਹਾਵਡ਼ਾ, ਹਾਵਡ਼ਾ-ਅੰਮ੍ਰਿਤਸਰ, ਦਿੱਲੀ-ਜੰਮੂਤਵੀ, ਜੰਮੂਤਵੀ-ਦਿੱਲੀ, ਹੈਦਰਾਬਾਦ-ਅੰਮ੍ਰਿਤਸਰ, ਫਿਰੋਜ਼ਪੁਰ-ਮੁੰਬਈ ਵਿਚਾਲੇ ਪਾਰਸਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਸਲ ਬੁੱਕ ਕਰਵਾਉਣ ਲਈ ਡਵੀਜ਼ਨਲ ਕੰਟਰੋਲ ਨੰਬਰ 01632-243413 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Gurdeep Singh

This news is Content Editor Gurdeep Singh