ਪਾਪਾ! ਅਸੀਂ ਤੁਹਾਡੇ ਨਾਲ ਹਾਂ, ਮਿਲ ਕੇ ਲੜਾਂਗੇ ਕਾਨੂੰਨੀ ਲੜਾਈ

Friday, Jan 12, 2018 - 03:25 AM (IST)

ਅੰਮ੍ਰਿਤਸਰ,  (ਮਹਿੰਦਰ)¸   ਪੀ. ਟੀ. ਯੂ. ਦੇ ਕਰੋੜਾਂ ਦੇ ਘਪਲੇ ਵਿਚ ਜਿਥੇ ਪੀ. ਟੀ. ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਥੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਪਿਤਾ ਨੂੰ ਪੂਰੀ ਤਰ੍ਹਾਂ ਨਾਲ ਨਿਰਦੋਸ਼ ਦੱਸਦੇ ਹੋਏ ਉਨ੍ਹਾਂ ਨੂੰ ਆਪਣੀ ਵਲੋਂ ਕਲੀਨ ਚਿੱਟ ਤਕ ਦੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪਾਪਾ (ਡਾ. ਰਜਨੀਸ਼ ਅਰੋੜਾ) ਦੇ ਨਾਂ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਾਪਾ, ਅਸੀਂ ਸਾਰੇ ਤੁਹਾਡੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਤੁਹਾਨੂੰ ਇਸ ਮਾਮਲੇ ਵਿਚ ਇਕ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ, ਉਸ ਦੇ ਖਿਲਾਫ ਸਾਰੇ ਇਕਜੁਟ ਹੋ ਕੇ ਕਾਨੂੰਨੀ ਲੜਾਈ ਲੜਾਂਗੇ।ਡਾ. ਰਜਨੀਸ਼ ਅਰੋੜਾ ਦੇ ਨਾਂ ਉਨ੍ਹਾਂ ਦੇ ਜਿਨ੍ਹਾਂ ਬੱਚਿਆਂ ਨੇ ਪੱਤਰ ਜਾਰੀ ਕੀਤਾ ਹੈ, ਉਨ੍ਹਾਂ ਵਿਚ ਪੂਨਮ, ਸੁਮੇਧਾ, ਸੁਚੇਤਾ, ਅਕਸ਼ਿਤ, ਅਰਨਵ ਅਤੇ ਸ਼੍ਰੀਕਾਂਤ ਦੇ ਨਾਂ ਸ਼ਾਮਲ ਹਨ।


Related News