ਪੰਚਾਇਤੀ ਚੋਣਾਂ: ਜਠਾਣੀ ਨੇ ਫੜ੍ਹੇ ਸਮਾਨ ਵੰਡਦੇ ਦਰਾਣੀ ਦੇ ਸਮਰਥਕ

12/29/2018 2:31:39 PM

ਬਰਨਾਲਾ(ਪੁਨੀਤ)— ਪੰਚਾਇਤੀ ਚੋਣਾਂ ਵਿਚ ਅਜੇ ਇਕ ਦਿਨ ਬਾਕੀ ਹੈ ਅਤੇ ਉਮੀਦਵਾਰ ਆਪਣੀ ਜਿੱਤ ਯਕੀਨੀ ਕਰਨ ਲਈ ਹਰ ਹੱਥਕੰਢਾ ਆਪਣਾ ਰਹੇ ਹਨ। ਫਿਰ ਚਾਹੇ ਉਹ ਹੱਥਕੰਢਾ ਸ਼ਰਾਬ ਜਾਂ ਨਕਦੀ ਵੰਡਣ ਦਾ ਹੋਵੇ ਚਾਹੇ ਫਿਰ ਸੂਟ ਅਤੇ ਕੰਬਲ ਵੰਡਣ ਦਾ। ਇਕ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਬਰਨਾਲਾ ਦੇ ਇਕ ਛੋਟੇ ਜਿਹੇ ਪਿੰਡ ਇਸ਼ਰ ਸਿੰਘ ਵਾਲਾ ਦਾ, ਜਿੱਥੇ 65 ਤੋਂ 70 ਹੀ ਘਰ ਹਨ ਅਤੇ ਇਸ ਘਰ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਇੱਥੇ ਇਕੋ ਪਰਿਵਾਰ ਦੀਆਂ ਦੋ ਔਰਤਾਂ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹਨ। ਚੋਣ ਲੜ ਰਹੀ ਹਰਪ੍ਰੀਤ ਕੌਰ ਬਰਾੜ ਨੇ ਆਪਣੀ ਦਰਾਣੀ ਰਵਨੀਤ ਕੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਵਨੀਤ ਕੌਰ ਦੇ ਸਮਰਥਕ ਸਵੇਰੇ 5:30 ਵਜੇ ਪਿੰਡ ਦੇ ਲੋਕਾਂ ਵਿਚ ਕੰਬਲ, ਸੂਟ, ਬੱਚਿਆਂ ਦੀ ਡਰਾਇੰਗ ਕਿੱਟ ਆਦਿ ਵੰਡ ਰਹੇ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਰੰਗੇ ਹੱਥੀਂ ਫੜਿਆ ਹੈ।

ਉਥੇ ਹੀ ਇਸ ਸਬੰਧੀ ਬਰਨਾਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ ਨੇ ਕਿਹਾ ਕਿ ਹਰਪ੍ਰੀਤ ਕੌਰ ਵਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਜੋ ਵੀ ਦੋਸ਼ਿਆ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ।

cherry

This news is Content Editor cherry