ਪੰਜਾਬ ''ਚ ਪੰਚਾਇਤੀ ਚੋਣਾਂ ਲਈ 30 ਨੂੰ ਪੈਣਗੀਆਂ ਵੋਟਾਂ!

12/07/2018 1:39:27 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ 'ਚ ਪੰਚਾਇਤੀ ਚੋਣਾਂ ਕਰਾਉਣ ਲਈ ਸੂਬਾ ਚੋਣ ਕਮਿਸ਼ਨ ਨੂੰ 30 ਦਸੰਬਰ ਨੂੰ ਵੋਟਾਂ ਪੁਆਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ 'ਚ ਲਾਗੂ ਹੋਣ ਵਾਲੇ ਚੋਣ ਜ਼ਾਬਤੇ ਨੂੰ ਮੁੱਖ ਰੱਖ ਕੇ ਸੂਬਾ ਸਰਕਾਰ ਵਲੋਂ ਚੋਣਾਂ ਦਾ ਪ੍ਰੋਗਰਾਮ ਲਟਕਾਇਆ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ 'ਚ ਕਰਜ਼ਾ ਮੁਆਫੀ ਪ੍ਰੋਗਰਾਮ ਚੱਲ ਰਿਹਾ ਹੈ। ਇਸ ਸਮਾਰੋਹ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13 ਹਜ਼ਾਰ ਦੇ ਕਰੀਬ ਪੰਚਾਇਤਾਂ ਸਰਕਾਰ ਨੇ 16 ਜੁਲਾਈ ਨੂੰ ਭੰਗ ਕਰ ਦਿੱਤੀਆਂ ਸਨ। ਨਿਯਮਾਂ ਮੁਤਾਬਕ ਪੰਚਾਇਤਾਂ ਭੰਗ ਕਰਨ ਦੇ 6 ਮਹੀਨਿਆਂ ਅੰਦਰ ਚੋਣਾਂ ਕਰਾਉਣੀਆਂ ਪੈਂਦੀਆਂ ਹਨ।

ਇਸ ਲਈ ਨਿਯਮਾਂ ਮੁਤਾਬਕ ਭਾਵੇਂ ਚੋਣਾਂ 16 ਜਨਵਰੀ, 2019 ਤੱਕ ਵੀ ਕਰਾਈਆਂ ਜਾ ਸਕਦੀਆਂ ਹਨ ਪਰ ਤਕਨੀਕੀ ਕਾਰ ਵੋਟਰ ਸੂਚੀਆਂ ਦਾ ਵੀ ਹੈ, ਕਿਉਂਕਿ 31 ਦਸੰਬਰ ਤੋਂ ਬਾਅਦ ਵੋਟਾਂ ਦੀ ਸੁਧਾਈ ਹੋਣ ਕਰਕੇ ਨਵੀਆਂ ਵੋਟਰ ਸੂਚੀਆਂ ਬਣਨਗੀਆਂ। ਜੇਕਰ ਅਜਿਹਾ ਅਮਲ ਹੁੰਦਾ ਹੈ ਤਾਂ 16 ਜਨਵਰੀ ਤੱਕ ਮੁਕੰਮਲ ਨਹੀਂ ਹੋ ਸਕਦਾ। ਇਸ ਲਈ ਚੋਣਾਂ 29 ਜਾਂ 30 ਦਸੰਬਰ ਨੂੰ ਹੀ ਹੋਣ ਦੀ ਸੰਭਾਵਨਾ ਹੈ। 

Babita

This news is Content Editor Babita