ਵਿਰੋਧੀਆਂ ਦੇ ਕਾਗਜ਼ ਦਾਖਲ ਨਾ ਹੋ ਕਾਰਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ

12/12/2017 3:38:03 PM

ਮੱਖੂ (ਵਾਹੀ) - ਮੱਖੂ ਨਗਰ ਪੰਚਾਇਤ ਚੋਣਾਂ ਦੌਰਾਨ ਵਿਰੋਧੀਆਂ ਦੇ ਕਾਗਜ਼ ਦਾਖਲ ਨਾ ਹੋ ਸਕਣ ਕਾਰਣ ਕਾਂਗਰਸ ਦੇ  ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ ਦਿਤੇ ਗਏ।
ਤੇਰਾਂ ਵਾਰਡਾਂ ਵਾਲੀ ਨਗਰ ਪੰਚਾਇਤ ਮੱਖੂ 'ਚ ਵਾਰਡ ਨੰ. 1 ਤੋਂ ਗੁਰਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ, ਵਾਰਡ ਨੰ. 2 ਤੋਂ ਨਵੀਨ ਗਰੋਵਰ ਪੁੱਤਰ ਰਜਿੰਦਰ ਕੁਮਾਰ, ਵਾਰਡ ਨੰ. 3 ਤੋਂ ਪਰਮਿੰਦਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਬੁੱਲੋਕੇ, ਵਾਰਡ ਨੰ. 4 ਤੋਂ ਸਾਜਨ ਪੁੱਤਰ ਸਰਵਨ ਮਸੀਹ ਸੰਮਾ, ਵਾਰਡ ਨੰ. 5 ਤੋਂ ਸੀਮਾ ਰਾਣੀ ਪਤਨੀ ਸਵ: ਰਮੇਸ਼ ਠੁਕਰਾਲ, ਵਾਰਡ ਨੰ. 6 ਤੋਂ ਅਮਿਤ ਕਾਲੜਾ ਪੁੱਤਰ ਵਿਜੇ ਕਾਲੜਾ, ਵਾਰਡ ਨੰ. 7 ਤੋਂ ਪੂਨਮ ਰਾਣੀ ਪਤਨੀ ਰਵੀ ਚੋਪੜਾ, ਵਾਰਡ ਨੰ. 8 ਤੋਂ ਜੌਨਥਨ ਪੁੱਤਰ ਸੁਰਿੰਦਰ, ਵਾਰਡ ਨੰ: 9 ਤੋਂ ਭੁਪਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਔਲਖ, ਵਾਰਡ ਨੰ. 10 ਤੋਂ ਮਹਿੰਦਰ ਮਦਾਨ ਪੁੱਤਰ ਸ਼੍ਰੀ ਅਮਰਨਾਥ ਮਦਾਨ, ਵਾਰਡ ਨੰ. 11 ਤੋਂ ਨਰਿੰਦਰ ਸਿੰਘ ਮਹਿਤਾ ਪੁੱਤਰ ਗੁਰਦੇਵ ਸਿੰਘ, ਵਾਰਡ ਨੰ. 12 ਤੋਂ ਜਗੀਰੋ ਪਤਨੀ ਮੁਖਤਿਆਰ ਸਿੰਘ, 13 ਤੋਂ ਪ੍ਰਵੀਨ ਪਤਨੀ ਪਾਦਰੀ ਬਲਦੇਵ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਗਿਆ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਨਾ ਕੀਤੇ ਜਾ ਸਕਣ ਕਾਰਨ ਇਹ 13 ਉਮੀਦਵਾਰ ਨਿਰ-ਵਿਰੋਧ ਜੇਤੂ ਰਹੇ ।