ਖੂਨੀ ਪੰਚਾਇਤੀ ਚੋਣਾਂ ਨੇ ਲਈ 2 ਦੀ ਜਾਨ, ਪੜੋ ਕਿਥੇ ਕਿੰਨੇ ਫੀਸਦੀ ਹੋਈ ਵੋਟਿੰਗ

12/30/2018 9:48:00 PM

ਚੰਡੀਗੜ੍ਹ— ਪੰਜਾਬ 'ਚ ਐਤਵਾਰ ਨੂੰ 13276 ਪੰਚਾਇਤਾਂ ਲਈ ਹੋਈ ਵੋਟਿੰਗ ਹਿੰਸਕ ਰਹੀ। ਪੰਚਾਇਤੀ ਚੋਣਾਂ ਦੌਰਾਨ ਹੋਈਆਂ ਹਿੰਸਕ ਘਟਨਾਵਾਂ 'ਚ 2 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਫਿਰੋਜ਼ਪੁਰ ਜ਼ਿਲੇ 'ਚ ਬੈਲਟ ਬਾਕਸ ਨੂੰ ਅੱਗ ਲੱਗਾ ਕੇ ਆਪਣੀ ਤੇਜ਼ ਰਫਤਾਰ ਗੱਡੀ 'ਚ ਭੱਜ ਰਹੇ ਬਦਮਾਸ਼ਾਂ ਵਲੋਂ ਇਕ ਵੋਟਰ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਫਿਰੋਜ਼ਪੁਰ ਦੇ ਇਕ ਪਿੰਡ ਕੋਠੀ ਰਾਏ ਸਾਹਿਬ 'ਚ ਹੋਈ ਗੋਲੀਬਾਰੀ ਅਤੇ ਪੱਥਰਾਅ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ, ਪਟਿਆਲਾ, ਕਪੂਰਥਲਾ ਅਤੇ ਗੁਰਦਾਸਪੁਰ ਸਣੇ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਵੀ ਹਿੰਸਕ ਘਟਨਾਵਾਂ ਸਾਹਮਣੇ ਆਈਆਂ, ਨਾਲ ਹੀ ਜਲੰਧਰ ਦੇ ਨਕੋਦਰ 'ਚ ਇਕ ਉਮੀਦਵਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਵੋਟਿੰਗ ਰੱਦ ਹੋ ਗਈ। ਵੋਟਿੰਗ ਸ਼ੁਰੂ ਹੋਣ ਦੇ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲੇ ਅਜਨਾਲਾ 'ਚ ਇੱਟਾਂ-ਪੱਥਰ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਦੁਪਹਿਰ ਸਮੇਂ ਅਕਾਲੀ ਦਲ ਦੇ ਲੋਕ ਰਾਮ ਨਗਰ 'ਚ ਵੋਟਿੰਗ 'ਚ ਘਪਲੇ ਦਾ ਦੋਸ਼ ਲਗਾਉਂਦੇ ਹੋਏ ਪੁਲਸ ਖਿਲਾਫ ਧਰਨੇ 'ਤੇ ਬੈਠ ਗਏ। ਤਰਨਤਾਰਨ ਤੇ ਪਟਿਆਲਾ 'ਚ ਪੋਲਿੰਗ ਬੂਥ ਦੇ ਅੰਦਰ ਹੱਥੋਂ ਪਾਈ ਦੀ ਘਟਨਾਵਾਂ ਸਾਹਮਣੇ ਆਈਆਂ। ਇਥੇ ਜੰਮ ਕੇ ਲੋਕਾਂ ਨੂੰ ਥੱਪੜ ਮਾਰਦੇ ਹੋਏ ਤੇ ਖਾਂਦੇ ਹੋਏ ਦੇਖਿਆ ਗਿਆ। ਮੁਕਤਸਰ ਦੇ ਪਿੰਡ ਕੋਲਿਆਂਵਾਲੀ 'ਚ ਵੀ 2 ਧਿਰਾਂ ਵਿਚਾਲੇ ਝੜਪ ਹੋਈ, ਜਿਸ ਕਾਰਨ ਇਥੇ ਵੋਟਿੰਗ ਰੁਕੀ ਰਹੀ। ਲੁਧਿਆਣਾਂ ਦੇ ਮੁਲਾਂਪੁਰ ਦਾਖਾਂ ਪਿੰਡ ਦੇਤਵਾਲ 'ਚ ਦੁਪਹਿਰ ਬਾਅਦ 10 ਤੋਂ ਜ਼ਿਆਦਾ ਨਕਾਬਪੋਸ਼ ਨੌਜਵਾਨ ਪੋਲਿੰਗ ਬੂਥ 'ਚ ਜ਼ਬਰਦਸਤੀ ਦਾਖਲ ਹੋਏ ਅਤੇ ਬੈਲਟ ਪੇਪਰ ਪਾੜ ਦਿੱਤੇ ਅਤੇ ਜਾਣ ਵੇਲੇ ਉਕਤ ਨੌਜਵਾਨਾਂ ਵਲੋਂ ਹਵਾਈ ਫਾਈਰਿੰਗ ਵੀ ਕੀਤੀ ਗਈ। 
https://jagbani.punjabkesari.in/punjab/news/panchayat-elections-2018-1012379