ਨਵੇਂ ਸਰਪੰਚ ਦਾ ਕਾਰਾ, ਜਿੱਤ ਦਾ ਜਸ਼ਨ ਮਨਾਉਂਦੇ ਦਾਗੇ ਫਾਇਰ (ਤਸਵੀਰਾਂ)

12/31/2018 8:12:16 PM

ਰੂਪਨਗਰ/ਰੋਪੜ (ਬਿਊਰੋ) — ਪਿੰਡਾਂ ਦੇ ਲੋਕ ਪਿੰਡ ਦੇ ਵਿਕਾਸ ਅਤੇ ਪਿੰਡ ਦੇ ਲੜਾਈ ਝਗੜਿਆਂ ਨੂੰ ਨਿਪਟਾਉਣ ਵਾਲੇ ਸਮਝਦਾਰ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਦੇ ਹਨ ਪਰ ਜੇਕਰ ਪਿੰਡ ਦਾ ਸਰਪੰਚ ਹੀ ਕਾਨੂੰਨ ਨੂੰ ਛਿੱਕੇ ਟੰਗ ਆਪਣੀ ਨਾ ਸਮਝੀ ਦੀਆਂ ਕਰਤੂਤਾਂ ਖੁਦ ਸ਼ੋਸ਼ਲ ਮੀਡੀਆ 'ਤੇ ਪੋਸਟ ਕਰੇ ਤਾਂ ਤੁਸੀਂ ਅਜਿਹੇ ਸਰਪੰਚ ਬਾਰੇ ਕੀ ਕਹੋਗੇ। ਕੁਝ ਅਜਿਹਾ ਕਾਰਾ ਕਰਕੇ ਦਿਖਾਇਆ ਹੈ ਰੂਪਨਗਰ ਬਲਾਕ ਦੇ ਪਿੰਡ ਖੁਆਸਪੁਰਾ ਦੇ ਨਵੇਂ ਚੁਣੇ ਗਏ ਸਰਪੰਚ ਮਨਪ੍ਰੀਤ ਸਿੰਘ ਸੰਨੀ ਅਤੇ ਉਸ ਦੇ ਦੋਸਤਾਂ ਨੇ। ਨਵੇਂ ਬਣੇ ਸਰਪੰਚ ਨੇ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਹਵਾਈ ਫਾਇਰ ਕੀਤੇ ਅਤੇ ਉਥੇ ਹੀ ਉਸ ਦੀ ਦੋਸਤ ਨੇ ਉਸ ਦੀ ਵੀਡੀਓ ਬਣਾਈ। 
ਵੀਡੀਓ 'ਚ ਸਰਪੰਚ ਟੈਂਟ 'ਚ ਹਵਾਈ ਫਾਇਰ ਕਰਨ ਤੋਂ ਬਾਅਦ ਬੋਹੜ ਮਾਰ ਕੇ ਆਪਣੇ ਵਿਰੋਧੀਆਂ ਨੂੰ ਡਰਾਉਂਦੇ ਸਾਫ ਦੇਖੇ ਜਾ ਸਕਦੇ ਹਨ। ਸਰਪੰਚ ਦੇ ਇਕ ਦੋਸਤ ਵੱਲੋਂ ਇਹ ਵੀਡੀਓ ਆਪਣੀ ਫੇਸਬੁੱਕ ਆਈ. ਡੀ. 'ਤੇ ਚੋਣ ਨਤੀਜੇ ਆਉਣ ਤੋਂ ਬਾਅਦ ਬੀਤੀ ਰਾਤ 11.35 ਮਿੰਟ 'ਤੇ ਪੋਸਟ ਕੀਤੀ ਗਈ ਹੈ, ਜਿਸ ਦੇ ਲਈ ਬਹੁਤ ਸਾਰੇ ਨੋਜਵਾਨਾਂ ਵੱਲੋਂ ਸਰਪੰਚ ਨੂੰ ਵਧਾਈਆਂ ਦਿੱਤੀਆਂ ਗਈਆਂ। 


ਹੁਣ ਇਥੇ ਇਕ ਵੱਡੀ ਗੱਲ ਇਹ ਹੈ ਕਿ ਜਿਸ ਪਿੰਡ ਵਾਸੀਆਂ ਨੇ ਮਨਪ੍ਰੀਤ ਸਿੰਘ ਸੰਨੀ ਨੂੰ ਪਿੰਡ ਦੇ ਵਿਕਾਸ ਲਈ ਪਿੰਡ ਦੀ ਬਾਗ ਡੋਰ ਸੰਭਾਲੀ ਹੈ, ਜੇਕਰ ਉਹ ਵਿਆਕਤੀ ਸਰਪੰਚੀ ਮਿਲਣ ਤੋਂ ਬਾਅਦ ਫੂਕਰਿਆਂ ਵਾਗੂ ਹਵਾ ਦੇ 'ਚ ਗੋਲੀਆਂ ਚਲਾਕੇ ਇਸ ਨੂੰ ਸ਼ੋਸ਼ਲ ਮੀਡੀਆਂ 'ਤੇ ਪਾ ਰਿਹਾ ਹੋਵੇ, ਫਿਰ ਤੁਸੀਂ ਭਵਿੱਖ 'ਚ ਅਜਿਹੇ ਸਰਪੰਚ ਤੋਂ ਕੀ ਉਮੀਦ ਕਰ ਸਕਦੇ ਹੋ। 
ਦੂਜੀ ਗੱਲ ਇਹ ਵੀ ਹੈ ਕਿ ਜਦੋਂ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣਾਂ ਦੋਰਾਨ ਆਪਣਾ ਅਸਲਾ ਥਾਣੇ 'ਚ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਤਾਂ ਅਜਿਹੇ 'ਚ ਫਿਰ ਸਰਪੰਚ ਕੋਲ ਇਹ ਰਿਵਾਲਵਰ ਕਿੱਥੋਂ ਆਈ। ਇਥੇ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਆਮ ਲੋਕਾਂ 'ਤੇ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਹੈ ਤਾਂ ਕੀ ਅਜਿਹੇ ਵਿਆਕਤੀਆਂ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ? ਹੁਣ ਦੇਖਣਾ ਹੋਵੇਗਾ ਕਿ ਕਾਨੂੰਨ ਤੋੜਨ ਨਵੇਂ ਸਰਪੰਚ ਤੇ ਪੁਲਸ ਪ੍ਰਸ਼ਾਸ਼ਨ ਤੇ ਚੋਣ ਕਮਿਸ਼ਨ ਕੋਈ ਕਾਰਵਾਈ ਕਰੇਗਾ ਜਾਂ ਫਿਰ ਸਿਆਸੀ ਪੁਸ਼ਤਪੁਨਾਹੀ ਕਰਕੇ ਇਹ ਮਾਮਲਾ ਸਿਰਫ ਮੀਡੀਆਂ ਤੱਕ ਹੀ ਸੀਮਤ  ਰਹੇਗਾ।

shivani attri

This news is Content Editor shivani attri