ਤ੍ਰਿਪਤ ਬਾਜਵਾ ਵਲੋਂ ਪੰਚਾਇਤੀ ਚੋਣਾਂ ਇਕੋ ਸਮੇਂ ਕਰਵਾਉਣ ਦੀ ਪੁਸ਼ਟੀ

Friday, Jun 30, 2017 - 02:32 PM (IST)

ਚੰਡੀਗੜ੍ਹ — ਪੰਚਾਇਤ ਤੇ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੰਚਾਇਤ ਅਦਾਰਿਆਂ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਜ਼ਿਲਾ ਪ੍ਰੀਸ਼ਦਾਂ, ਪੰਚਾਇਤ ਸਮਿਤੀਆਂ ਤੇ ਪੰਚਾਇਤਾਂ ਦੀਆਂ ਵਾਰਡਬੰਦੀ ਸ਼ੁਰੂ ਕਰ ਦਿੱਤੀ ਗਈ ਹੈ, ਜਦ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ 'ਤੇ ਵਿਚਾਰ ਕੀਤੀ ਜਾ ਰਹੀ ਹੈ।
ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਵਾਲੇ ਦਿਨ ਇਕ ਵੋਟਰ ਨੂੰ ਚਾਰ ਵੋਟਾਂ ਪਾਉਣੀਆਂ ਪੈਣਗੀਆਂ। ਕੈਪਟਨ ਸਰਕਾਰ ਨੇ ਪੰਚਾਇਤੀ ਅਦਾਰਿਆਂ 'ਚ ਔਰਤਾਂ ਲਈ ਪੰਜਾਹ ਫੀਸਦੀ ਰਾਖਵਾਂਕਰਨ ਲਾਗੂ  ਕਰਨ ਲਈ ਬਿੱਲ ਪਾਸ ਕਰ ਦਿੱਤਾ ਹੈ ਤੇ ਵਾਰਡਬੰਦੀ ਦੌਰਾਨ ਪੰਜਾਹ ਫੀਸਦੀ ਸੀਟਾਂ ਵੀ ਔਰਤਾਂ ਲਈ ਰਾਖਵੀਆਂ ਕਰਨੀਆਂ ਪੈਣੀਆਂ ਹਨ। ਇਸ ਨਾਲ ਚੇਅਰਮੈਨ ਬਣਨਾ ਵੀ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਕਈ ਪਿੰਡਾਂ ਦੀਆਂ ਸਰਪੰਚ ਔਰਤਾਂ ਹਨ ਪਰ ਅਕਸਰ ਉਨ੍ਹਾਂ ਦੇ ਪਤੀ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਹਨ ਪਰ ਹੁਣ ਪੰਜਾਹ ਫੀਸਦੀ ਰਾਖਵਾਂਕਰਨ ਹੋਣ ਕਾਰਨ ਔਰਤਾਂ ਆਪਣੇ ਹੱਕਾਂ ਲਈ ਜਾਗੂਰਕ ਹੋ ਕੇ ਅੱਗੇ ਆਉਣਗੀਆਂ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੀਆਂ। ਇਸ ਤੋਂ ਇਲਾਵਾ ਸਰਕਾਰ ਪੰਚਾਇਤੀ ਅਦਾਰਿਆਂ ਨੂੰ ਹੋਰ ਵੱਧ ਵਿੱਤੀ ਅਧਿਕਾਰ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ।


Related News