28 ਤੋਂ 30 ਜਨਵਰੀ ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ ਏ.ਡੀ.ਸੀ.

Saturday, Jan 20, 2018 - 10:29 AM (IST)


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਿਹਤ ਵਿਭਾਗ ਵੱਲੋਂ ਸਹਿਯੋਗੀ ਵਿਭਾਗਾਂ ਦੇ ਤਾਲਮੇਲ ਨਾਲ 28 ਤੋਂ 30 ਜਨਵਰੀ 2018 ਤੱਕ ਵਿਸ਼ੇਸ਼ ਪਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਇਸ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਪਾਲ ਸਿੰਘ ਦਿੱਤੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਰੋਕਥਾਮ ਲਈ ਬੂੰਦਾ ਪਿਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਅਭਿਆਨ ਦੇ ਪਹਿਲੇ ਦਿਨ 28 ਜਨਵਰੀ ਨੂੰ ਬੂਥਾਂ ਤੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ ਜਦ ਕਿ 29 ਅਤੇ 30 ਜਨਵਰੀ ਨੂੰ ਰਹਿ ਗਏ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆਂ  ਜਾਣਗੀਆਂ। 
ਵਧੀਕ ਡਿਪਟੀ ਕਮਿਸ਼ਨਰ ਸ: ਰਾਜਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 0 ਤੋਂ 5 ਸਾਲ ਤੱਕ ਦੇ 98748 ਬੱਚਿਆਂ ਦੀ ਪਹਿਚਾਣ ਕੀਤੀ ਹੈ। ਇਸ ਲਈ 28 ਜਨਵਰੀ ਨੂੰ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ 445 ਬੂਥ ਸਥਾਪਿਤ ਕੀਤੇ ਜਾਣਗੇ ਜਿੰਨਾਂ ਵਿਚੋਂ 333 ਦਿਹਾਤੀ ਖੇਤਰਾਂ ਵਿਚ ਹੋਣਗੇ। ਇਸ ਤੋਂ ਬਿਨਾਂ 12 ਟਰਾਂਜਿਟ ਬੂਥ ਹੋਣਗੇ। ਇਸ ਤੋਂ ਬਿਨਾਂ 28 ਮੋਬਾਇਲ ਟੀਮਾਂ ਅਤੇ 890 ਘਰ ਘਰ ਜਾਣ ਵਾਲੀਆਂ ਟੀਮਾਂ ਬਣਾਈਆਂ ਗਈਆਂ ਹਨ। 1872 ਵਰਕਰ ਪੋਲੀਓ ਬੂਥਾਂ ਤੇ ਸੇਵਾਵਾਂ ਦੇਣਗੇ। 
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ: ਰੰਜੂ ਸਿੰਗਲਾ ਨੇ ਕਿਹਾ ਕਿ ਬੇਸੱਕ ਭਾਰਤ ਨੂੰ ਪੋਲੀਓ ਮੁਕਤ ਐਲਾਣਿਆ ਜਾ ਚੁੱਕਾ ਹੈ। ਉਨਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 28 ਤੋਂ 30 ਜਨਵਰੀ ਤੱਕ ਦੀ ਇਸ ਮੁਹਿੰਮ ਦੌਰਾਨ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਦਵਾਈ ਜਰੂਰ ਪਿਆਉਣ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਸ: ਗੋਪਾਲ ਸਿੰਘ, ਏ.ਸੀ.ਯੁ.ਟੀ. ਮੈਡਮ ਕਨੂੰ ਗਰਗ ਹਾਜ਼ਰ ਸਨ।  


Related News