ਫਿਰੋਜ਼ਪੁਰ 'ਚ ਸਰਹੱਦ 'ਤੇ ਉੱਡਦੇ ਪਾਕਿ ਡਰੋਨ ਨੇ ਸੁੱਟੀ ਕਰੋੜਾਂ ਦੀ ਹੈਰੋਇਨ, ਪਿਸਤੌਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ

02/10/2023 10:24:28 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸੈਕਟਰ ਦੀ ਬੀ. ਓ. ਪੀ. ਮੈਗਾਵਾਟ ਉੱਤਰ ਦੇ ਇਲਾਕੇ 'ਚ ਬੀਤੀ ਰਾਤ ਬੀ. ਐੱਸ. ਐੱਫ. ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਸਮਾਨ 'ਚ ਡਰੋਨ ਉੱਡਦਾ ਆਉਂਦਾ ਦੇਖਿਆ। ਇਸ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਉਸ 'ਤੇ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : 'ਕੌਮੀ ਇਨਸਾਫ਼ ਮੋਰਚੇ' ਦੇ 31 ਮੈਂਬਰਾਂ ਨੇ ਕੱਢਿਆ ਮਾਰਚ, ਕੀਤਾ ਜਾ ਰਿਹਾ ਜਾਪ (ਤਸਵੀਰਾਂ)

ਬਾਅਦ 'ਚ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਡਰੋਨ ਰਾਹੀਂ ਸੁੱਟੀ ਗਈ ਖੇਪ 'ਚੋਂ ਹੈਰੋਇਨ, ਇਕ ਚੀਨੀ ਪਿਸਤੌਲ, 4 ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
 ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਜਮ਼ਾਨਤ ਮਗਰੋਂ ਸਿਮਰਜੀਤ ਬੈਂਸ ਅੱਜ ਹੋਣਗੇ ਜੇਲ੍ਹ 'ਚੋਂ ਰਿਹਾਅ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita