ਭਾਰਤ-ਪਾਕਿਸਤਾਨ ਸਰਹੱਦ ''ਤੇ ਫਿਰ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ 20 ਫਾਇਰ

09/28/2022 1:16:54 PM

ਖੇਮਕਰਨ (ਸੋਨੀਆ) - ਭਾਰਤ-ਪਾਕਿਸਤਾਨ ਸਰਹੱਦ ’ਤੇ ਰੋਜ਼ਾਨਾ ਪਾਕਿ ਡਰੋਨ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ। ਪਾਕਿ ਡਰੋਨ ਨੂੰ ਕਾਬੂ ਕਰਨ ਲਈ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਬੜੀ ਮੁਸਤੈਦੀ ਦੇ ਨਾਲ ਸਰਹੱਦ ’ਤੇ ਡਿਊਟੀ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 11.10 ਬੀ.ਓ.ਪੀ.ਧਰਮਾ ਦੇ ਬੀ.ਪੀ ਨੰਬਰ 137/25 'ਤੇ ਤਾਇਨਾਤ ਬੀ.ਐੱਸ.ਐੱਫ. ਬਟਾਲੀਅਨ 103 ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕ ਵਾਰ ਫਿਰ ਤੋਂ ਉਡਣਸ਼ੀਲ ਵਸਤੂ ਡਰੋਨ ਦੀ ਆਵਾਜ਼ ਸੁਣੀ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਜਾਣਕਾਰੀ ਅਨੁਸਾਰ ਇਹ ਆਵਾਜ਼ ਕਰੀਬ 3 ਮਿੰਟ ਤੱਕ ਗੂੰਜਦੀ ਰਹੀ। ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦੇ ਸਾਰ ਕਰੀਬ 20 ਰਾਊਂਡ ਫਾਇਰ ਕਰਦੇ ਹੋਏ 5 ਈਲੂ ਬੰਬ ਦਾਗੇ। ਇਸ ਤੋਂ ਬਾਅਦ ਡਰੋਨ ਪਾਕਿ ਵਾਸੇ ਪਾਸੇ ਚਲਾ ਗਿਆ। ਦਿਨ ਚੜ੍ਹਦੇ ਸਾਰ ਬੀ.ਐੱਸ.ਐੱਫ. ਬਟਾਲੀਅਨ 103 ਦੇ ਉੱਚ ਅਧਿਕਾਰੀਆਂ ਅਤੇ ਪੁਲਸ ਥਾਣਾ ਖਾਲੜਾ ਨੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ, ਜਿਸ ਦੌਰਾਨ ਕਿਸੇ ਕਿਸਮ ਦੀ ਕੋਈ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ।

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

rajwinder kaur

This news is Content Editor rajwinder kaur