ਹੁਸ਼ਿਆਰਪੁਰ ''ਚ ਲੱਗੇ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ, ਇਸ ਤੋਂ ਬਾਅਦ ਲੋਕਾਂ ਨੇ ਜੋ ਕੀਤਾ...(ਵੀਡੀਓ)

08/03/2015 1:33:02 PM

ਹੁਸ਼ਿਆਰਪੁਰ-ਗੁਰਦਾਸਪੁਰ ''ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਪਾਕਿਸਤਾਨ ਦੀ ਇਸ ਕਰਤੂਤ ਦੀ ਨਿੰਦਾ ਕਰ ਰਿਹਾ ਹੈ, ਉੱਥੇ ਹੀ ਹੁਸ਼ਿਆਰਪੁਰ ''ਚ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ ਗਏ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮਾਲ ਰੋਡ ''ਤੇ ਅਮਿਤ ਨਾਂ ਦੇ ਇਕ ਨੌਜਵਾਨ ਨੇ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਸ (ਐੱਸ. ਐੱਸ. ਪੀ.) ਦੇ ਘਰ ਦੇ ਬਾਹਰ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸ ਦੀ ਚੰਗੀ ਛਿੱਤਰ-ਪਰੇਡ ਕੀਤੀ।
ਇਹ ਨੌਜਵਾਨ ਰਾਹਗੀਰਾਂ ਨੂੰ ਡੰਡੇ ਮਾਰਦਾ ਰਿਹਾ ਅਤੇ ''ਪਾਕਿਸਤਾਨ-ਜ਼ਿੰਦਾਬਾਦ'' ਦੇ ਨਾਅਰੇ ਲਗਾਉਂਦਾ ਰਿਹਾ। ਇਹ ਸਭ ਕੁਝ ਉੱਥੇ ਖੜ੍ਹਾ ਐੱਸ. ਐੱਸ. ਪੀ. ਦਾ ਸੰਤਰੀ ਦੇਖ ਰਿਹਾ ਸੀ ਪਰ ਉਸ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਰਾਹਗੀਰਾਂ ਨੇ ਨੌਜਵਾਨ ਨੂੰ ਕੁੱਟਿਆ ਤਾਂ ਉਹ ਐੱਸ. ਐੱਸ. ਪੀ. ਦੇ ਘਰ ਦਾਖਲ ਹੋ ਗਿਆ। 
ਇਸ ਹੰਗਾਮੇ ਬਾਰੇ ਜਦੋਂ ਮੌਕੇ ''ਤੇ ਪਹੁੰਚੀ ਪੁਲਸ ਨੂੰ ਪੁੱਛਿਆ ਗਿਆ ਤਾਂ ਪੁਲਸ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੀ ਅਤੇ ਨੌਜਵਾਨ ਨੂੰ ਗੱਡੀ ''ਚ ਬਿਠਾ ਕੇ ਚੱਲਦੀ ਬਣੀ। ਫਿਲਹਾਲ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਅਮਿਤ ਮਾਨਸਿਕ ਤੌਰ ''ਤੇ ਪਰੇਸ਼ਾਨ ਰਹਿੰਦਾ ਹੈ, ਜਿਸ ਕਾਰਨ ਉਸ ਨੇ ਇਹ ਸਭ ਕੀਤਾ ਹੈ।

Babita Marhas

This news is News Editor Babita Marhas