ਹਾਈ ਅਲਰਟ ''ਤੇ ਪੰਜਾਬ, ਕਦੇ ਵੀ ਹਮਲਾ ਕਰ ਸਕਦਾ ਹੈ ਪਾਕਿਸਤਾਨ

07/20/2017 7:02:48 PM

ਜਲੰਧਰ(ਧਵਨ)— ਭਾਰਤ ਅਤੇ ਚੀਨ ਦੇ ਵਿੱਚਕਾਰ ਪਿਛਲੇ ਕਈ ਦਿਨਾਂ ਤੋਂ ਸਰਹੱਦੀ ਵਿਵਾਦ ਨੂੰ ਲੈ ਕੇ ਚਲੇ ਆ ਰਹੇ ਟਕਰਾਅ ਨੂੰ ਦੇਖਦੇ ਹੋਏ ਪੰਜਾਬ ਸਰਹੱਦ 'ਤੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਇੰਟੈਲੀਜੈਂਸ ਏਜੰਸੀਆਂ ਦਾ ਮੰਨਣਾ ਹੈ ਕਿ ਭਾਰਤ-ਚੀਨ ਤਣਾਅ ਦੇ ਚਲਦਿਆਂ ਪਾਕਿਸਤਾਨ ਵੱਲੋਂ ਇਸ ਦੀ ਆੜ 'ਚ ਭਾਰਤ 'ਚ ਯੁੱਧ ਨੂੰ ਵਾਧਾ ਦਿੱਤਾ ਜਾ ਸਕਦਾ ਹੈ। ਪਾਕਿਸਤਾਨ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਸਰਹੱਦ ਪਾਰ ਤੋਂ ਭਾਰਤ ਦੇ ਅੰਦਰੂਨੀ ਹਿੱਸਿਆਂ 'ਚ ਦਿੱਤੇ ਜਾਣ ਵਾਲੇ ਸੰਭਾਵਤ ਦਖਲ ਨੂੰ ਦੇਖਦੇ ਹੋਏ ਸੁਰੱਖਿਆ ਬਲਾਂ ਨੂੰ ਆਪਣੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਾਕਿਸਤਾਨ ਪਹਿਲਾਂ ਹੀ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਟ੍ਰੇਨਿੰਗ ਕੈਂਪਾਂ 'ਚ ਟ੍ਰੇਂਨਿੰਗ ਦੇ ਰਿਹਾ ਹੈ। ਇੰਟੈਲੀਜੈਂਸ ਏਜੰਸੀਆਂ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ 'ਚ ਵੀ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਵੱਧ ਸਕਦੀਆਂ ਹਨ। ਪਾਕਿਸਤਾਨ ਸੁਰੱਖਿਆ ਬਲਾਂ 'ਤੇ ਕਸ਼ਮੀਰ 'ਚ ਹਮਲੇ ਕਰਵਾ ਸਕਦਾ ਹੈ। ਇਸੇ ਤਰ੍ਹਾਂ ਨਾਲ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਨਾਲ ਪੰਜਾਬ 'ਚ ਮਹਤੱਵਪੂਰਨ ਸਰੁੱਖਿਆ ਵਾਲੇ ਸਥਾਨਾਂ ਅਤੇ ਸਿਵਲ ਸੰਸਥਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਹੈ। 
ਏਜੰਸੀਆਂ ਦਾ ਮੰਨਣਾ ਹੈ ਕਿ ਮਈ ਮਹੀਨੇ 'ਚ ਪੰਜਾਬ ਪੁਲਸ ਨੇ ਹਰਬਿੰਦਰ ਸਿੰਘ ਨਾਮ ਦੇ ਅੱਤਵਾਦੀ ਨੂੰ ਗ੍ਰਿਫਤਾਰ ਕਰਕੇ ਅੱਤਵਾਦੀਆਂ ਦੀ ਇਕ ਵੱਡੀ ਯੋਜਨਾ ਦਾ ਪਰਦਾਫਾਸ਼ ਕੀਤਾ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਜੱਥਾ ਵੀਰ ਖਾਲਸਾ ਨੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਫਿਰ ਤੋਂ ਜਿਊਂਦਾ ਕਰਨਾ ਸੀ। 
ਜੂਨ ਮਹੀਨੇ 'ਚ ਪੁਲਸ ਨੇ ਗੁਰਦਿਆਲ ਸਿੰਘ ਅਤੇ ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੂੰ ਪਾਕਿਸਾਨ 'ਚ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਜੰੰਮੂ-ਕਸ਼ਮੀਰ ਸਰਕਾਰ ਨੇ ਵੀ ਪਿਛਲੇ ਦਿਨੀਂ ਚੀਨ 'ਤੇ ਕਸ਼ਮੀਰ 'ਚ ਗੜਬੜ ਕਰਵਾਉਣ ਦੇ ਸੰਕੇਤ ਦਿੱਤੇ ਸਨ। ਸੁਰੱਖਿਆ ਅਤੇ ਇੰਟੈਲੀਜੈਂਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਚੀਨ ਕਸ਼ਮੀਰ 'ਚ ਸਿੱਧੇ ਦਖਲ ਦੇ ਸਕਦਾ ਹੈ ਤਾਂ ਫਿਰ ਉਹ ਪੰਜਾਬ 'ਚ ਵੀ ਅਜਿਹਾ ਕਰ ਸਕਦਾ ਹੈ, ਇਸ ਲਈ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਚੌਕਸੀ ਰੱਖਣ ਦੀ ਲੋੜ ਹੈ। 
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਪੰਜਾਬ ਅਤੇ ਜੰਮੂ ਕਸ਼ਮੀਰ ਦੋਵੇਂ ਸੂਬਿਆਂ 'ਚ ਅੱਤਵਾਦ ਨੂੰ ਵਾਧਾ ਦਿੰਦਾ ਰਹੇਗਾ। ਉਸ ਦੀਆਂ ਗਤੀਵਿਧੀਆਂ 'ਚ ਕੋਈ ਕਮੀ ਆਉਣ ਦੇ ਆਸਾਰ ਨਹੀਂ ਹਨ। ਸੂਤਰਾਂ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਹੱਦ 'ਤੇ ਸਰਹੱਦ ਪਾਰ ਤੋਂ ਕੋਈ ਹਲਚਲ ਦਿਖਾਈ ਨਹੀਂ ਦਿੰਦੀ ਹੈ ਪਰ ਫਿਰ ਵੀ ਸੁਰੱਖਿਆ ਬਲਾਂ ਨੂੰ ਵੱਧ ਤੋਂ ਵੱਧ ਅਲਰਟ ਰਹਿਣ ਲਈ ਕਿਹਾ ਗਿਆ ਹੈ। ਸਰਹੱਦ ਸੁਰੱਖਿਆ ਬਲ ਦੇ ਅਧਿਕਾਰੀ ਤਾਂ ਅਜੇ ਇਹ ਹੀ ਕਹਿ ਰਹੇ ਹਨ ਕਿ ਭਾਰਤ-ਚੀਨ ਦਾ ਪੰਜਾਬ ਸਰਹੱਦ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਪਾਕਿਸਤਾਨ ਕਦੋਂ ਤੱਕ ਚੁੱਪ ਬੈਠੇਗਾ, ਇਸ ਲਈ ਬੀ. ਐੱਸ. ਐੱਫ. ਨੂੰ ਹਰ ਸਮੇਂ ਅਲਰਟ ਰਹਿਣਾ ਹੀ ਹੋਵੇਗਾ।