ਸਾਡੀ ਲੜਾਈ ਪਾਕਿਸਤਾਨ ਨਾਲ ਨਹੀਂ, ਅੱਤਵਾਦ ਦੇ ਖਿਲਾਫ (ਵੀਡੀਓ)

02/28/2019 6:19:14 PM

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਫੈਸਲਾ ਲਿਆ ਹੈ। ਪਾਕਿਸਤਾਨ ਸੋਚਦਾ ਸੀ ਕਿ ਮੈਂ ਜੋ ਕੁਝ ਮਰਜ਼ੀ ਕਰਾਂ ਪਰ ਹਿੰਦੁਸਤਾਨ ਨੇ ਕੁਝ ਨਹੀਂ ਕਹਿਣਾ। ਪੀ.ਐੱਮ. ਜੀ ਨੇ ਉਨ੍ਹਾਂ ਦੇ ਘਰ ਜਾ ਕੇ ਜਿੱਥੇ ਉਹ ਦੁਸ਼ਮਣ ਬੈਠੇ ਸੀ, ਜਿਨ੍ਹਾਂ ਨੇ ਆਪਣੇ ਪੰਜਾਬ ਅਤੇ ਦੇਸ਼ 'ਚ ਅੱਤਵਾਦ ਫੈਲਾਇਆ ਹੈ, ਉਨ੍ਹਾਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੀ.ਐੱਮ. ਜੀ ਨੂੰ ਸਪੋਰਟ ਕਰ ਰਿਹਾ ਹਾਂ ਅਤੇ ਪੂਰੀ ਦੇਸ਼ ਹੀ ਪੀ.ਐੱਮ. ਨੂੰ ਸਪੋਰਟ ਕਰ ਰਿਹਾ ਹਾਂ। ਉਨ੍ਹਾਂ ਨੇ ਮੈਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਲੋਕਲ ਪੇਂਡੂ ਇਲਾਕਿਆਂ ਨੂੰ ਕੋਈ ਮੁਸ਼ਕਲ ਆਏ ਤਾਂ ਅਸੀਂ ਤਿਆਰ ਰਹੀਏ।

ਉੱਥੇ ਹੀ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸਾਡਾ ਫੌਜ ਨਾਲ ਖੜ੍ਹੇ ਹੋਣ ਦਾ ਫਰਜ਼ ਬਣਦਾ ਹੈ। ਪਾਕਿਸਤਾਨ ਨਾਲ ਕੋਈ ਲੜਾਈ ਨਹੀਂ ਚਾਹੁੰਦਾ, ਸਾਡੀ ਪਾਕਿਸਤਾਨ ਜਾਂ ਪਾਕਿਸਤਾਨ ਦੀ ਆਰਮੀ ਨਾਲ ਨਹੀਂ ਕੋਈ ਲੜਾਈ ਨਹੀਂ ਹੈ ਪਰ ਸਾਡੀ ਲੜਾਈ ਉੱਥੋਂ ਦੇ ਅੱਤਵਾਦ ਨਾ ਹੈ, ਅਸੀਂ ਆਪਣੀ ਫੌਜ ਦਾ ਸਮਰਥਨ ਕਰਦੇ ਹਾਂ। ਮਾਝੇ ਦੇ ਇਲਾਕੇ ਨੇ ਹਮੇਸ਼ਾ ਆਪਣੀ ਫੌਜ ਦਾ ਸਾਥ ਦਿੱਤਾ ਹੈ, ਲੜਾਈ ਨਹੀਂ ਹੋਣੀ ਚਾਹੀਦੀ।

DIsha

This news is Content Editor DIsha