ਸਰਕਾਰੀ ਸਨਮਾਨਾਂ ਨਾਲ ਸ਼ਹੀਦ ਰਾਜੇਸ਼ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਮਾਹੌਲ ਵੇਖ ਹਰ ਅੱਖ ਹੋਈ ਨਮ

09/03/2020 11:06:44 PM

ਮੁਕੇਰੀਆਂ (ਝਾਵਰ/ਨਾਗਲਾ)— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਮੁਕੇਰੀਆਂ ਦੇ ਸ਼ਹੀਦ ਰਾਜੇਸ਼ ਕੁਮਾਰ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਸ਼ਹੀਦ ਹੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ 'ਚ ਪਹੁੰਚੀ ਤਾਂ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਗੱਡੀ 'ਚ ਤਾਬੂਤ 'ਚ ਲਿਆਂਦੀ ਗਈ ਸੀ, ਜਿਸ 'ਤੇ ਤਿਰੰਗਾਂ ਝੰਡਾ ਲਿਪਟਿਆ ਹੋਇਆ ਸੀ।

ਇਸ ਮੌਕੇ 'ਤੇ ਹਜ਼ਾਰਾਂ ਲੋਕਾਂ ਨੇ 'ਜਦ ਤੱਕ ਸੂਰਜ ਚਾਂਦ ਰਹੇਗਾ ਰਾਜੂ ਤੇਰਾ ਨਾਮ ਰਹੇਗਾ'“ਅਤੇ 'ਵੰਦੇ ਮਾਤਰਮ', 'ਭਾਰਤ ਮਾਤਾ ਦੀ ਜੈ' ਦੇ ਜੈਕਾਰਿਆਂ ਨਾਲ ਪੂਰਾ ਅਸਮਾਨ ਗੂੰਜ ਉੱਠਿਆ। ਇਸ ਮੌਕੇ 'ਤੇ ਨੌਜਵਾਨਾਂ ਵੱਲੋਂ ਸ਼ਹੀਦ ਰਾਕੇਸ਼ ਕੁਮਾਰ ਉਰਫ ਰਾਜੂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਇਸ ਮੌਕੇ ਮਾਹੌਲ ਬੇਹੱਦ ਹੀ ਗਮਗੀਨ ਅਤੇ ਹਰ ਇਕ ਦੀ ਅੱਖ ਨਮ ਨਜ਼ਰ ਆਈ।

ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਦੋ ਸ਼ਹੀਦ ਰਾਜੇਸ਼ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਉਨ੍ਹਾਂ ਦੇ ਘਰ ਪਹੁੰਚੀ ਤਾਂ ਸ਼ਹੀਦ ਦੀਆਂ ਤਿੰਨੇ ਭੈਣਾਂ ਦਾ ਵਿਰਲਾਪ ਸੁਣਿਆ ਨਹੀਂ ਜਾ ਰਿਹਾ ਸੀ। ਸ਼ਹੀਦ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਹੀਦ ਦੇ ਪਿਤਾ ਫ਼ੌਜ ਦੇ ਸੇਵਾਮੁਕਤ ਹੌਲਦਾਰ ਹਨ। ਉਨ੍ਹਾਂ ਨੇ ਕਿਹਾ ਕਿ ਸਾਨੁੰ ਅਪਣੇ ਪੁੱਤਰ ਦੀ ਸ਼ਹਾਦਤ 'ਤੇ ਪੂਰਾ ਮਾਣ ਹੈ।

ਸ਼ਹੀਦ 28 ਮਈ ਨੁੰ ਤਾਲਾਬੰਦੀ ਦੌਰਾਨ ਕਰੀਬ 350 ਕਿਲੋਮੀਟਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਪਣੀ ਯੂਨਿਟ ਪਹੁੰਚਿਆ। ਸ਼ਹਾਦਤ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਅਪਣੀ ਪਤਨੀ­ ਬੇਟੀ ਰੀਆ (13) ਪੁੱਤਰ ਜਤਿਨ (11) ਨਾਲ ਦਸੰਬਰ ਮਹੀਨੇ 'ਚ ਆਉਣ ਦਾ ਵਾਅਦਾ ਕੀਤਾ ਸੀ।

ਫ਼ੌਜ ਦੀ ਟੁੱਕੜੀ ਦੇ ਇੰਚਾਰਜ ਸੂਬੇਦਾਰ ਮੇਸ਼ ਥਾਪਾ ਦੀ ਅਗਵਾਈ ਹੇਠ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਉਰਫ ਰਾਜੂ ਦੀ ਅੰਤਿਮ ਸੰਸਕਾਰ ਮੌਕੇ ਲੋਕਾਂ ਦਾ ਸੈਲਾਬ ਨਜ਼ਰ ਆ ਰਿਹਾ ਸੀ। Àਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਪਠਾਨਕੋਟ ਤੋਂ ਆਈ ਫ਼ੌਜ ਦੀ ਟੁੱਕੜੀ ਦੁਆਰਾ ਪੁੱਠੇ ਹਥਿਆਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਹਵਾ 'ਚ ਫਾਈਰਿੰਗ ਕੀਤੀ। ਸ਼ਹੀਦ ਦੀ ਮ੍ਰਿਤਕ ਦੇਹ ਫ਼ੌਜ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਅਤੇ ਹੋਰ ਫ਼ੌਜ ਦੇ ਜਵਾਨ ਲੈ ਕੇ ਆਏ ਸਨ।

11 ਸਾਲਾ ਪੁੱਤ ਨੇ ਨਿਭਾਈਆਂ ਅੰਤਿਮ ਵਿਦਾਇਗੀ ਦੀਆਂ ਰਸਮਾਂ
ਸ਼ਹੀਦ ਦੇ ਪੁੱਤਰ ਜਤਿਨ ਕੁਮਾਰ ਨੇ ਅੰਤਿਮ ਵਿਦਾਇਗੀ ਦੀਆਂ ਸਾਰੀਆਂ ਰਸਮਾਂ ਅਦਾ ਕੀਤੀਆਂ। ਸ਼ਹੀਦ ਦੇ ਪੁੱਤਰ­ ਪੁੱਤਰੀ­ਪਤਨੀ ਨੇ ਜਦੋਂ ਸਲਾਮੀ ਦਿੱਤੀ ਤਾਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਮੁੱਖ ਅਗਨੀ ਸ਼ਹੀਦ ਦੇ ਪੁੱਤਰ ਜਤਿਨ ਕੁਮਾਰ ਕੀਤੀ।

ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਡਿਪਟੀ ਕਮਿਸਨਰ ਹੁਸ਼ਿਆਰਪੁਰ ਅਪਨੀਤ ਰਿਆਤ­ ਐੱਸ. ਐੱਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ­ ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ­ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ­ ਡਿਪਟੀ ਡਾਇਰੈਕਟਰ ਸੈਨਿਕ ਵੈੱਲਫੇਅਰ ਕਰਨਲ ਸਤਵੀਰ ਸਿੰਘ, ਸੁਪਰਡੈਂਟ ਰਛਪਾਲ ਸਿੰਘ­ਵਿਧਾਇਕ ਇੰਦੂ ਬਾਲਾ­ਅਕਾਲੀ ਦਲ ਦੇ ਕੌਮੀ ਯੂਥ ਵਿੰਗ ਦੇ ਸਕੱਤਰ ਕਨਰਲ ਸਰਬਜੋਤ ਸਿੰਘ ਸਾਬੀ­ ਕੈਪਟਨ ਗੁਝਜਾਰ ਠਾਕੁਰ ਫ਼ੌਜ ਦੇ ਅਧਿਕਾਰੀ­ ਸੂਬੇਦਾਰ ਕੁਲਬੀਰ ਸਿਮਘ­  ਇੰਸਪੈਕਟਰ ਧਰਮਿੰਦਰ ਸਿੰਘ ਜਿੰਮੀ, ਰਣਜੀਤ ਸਿੰਘ­ ਸਾਬਕਾ ਮੰਤਰੀ ਅਰੁਨੇਸ਼ ਸਾਕਰ, ਹਲਕਾ ਇੰਚਾਰਜ ਭਾਜਪਾ ਜੰਗੀ ਲਾਲ ਮਹਾਜਨ­ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਤਰਸੇਮ ਸਿੰਘ­ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ­ ਲੱਖਣ ਸਿੰਘ ਜੱਗੀ­ ਨੰਬਰਦਾਰ ਪ੍ਰਸੋਤਮ ਸਿੰਘ­ਸਿਵਚਰਨ ਸਿੰਘ­ ਥਾਣਾ ਮੁਖੀ ਮੁਕੇਰੀਆਂ ਬਲਵਿੰਦਰ ਸਿੰਘ­ ਲੋਮੇਸ ਸਰਮਾਂ ਥਾਣਾ ਮੁੱਖੀ ਹਾਜੀਪੁਰ­ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਵਿਜੈ ਗੁਰਦੇਵਪੁਰ­ ਸਰਪੰਚ ਅੰਜੂ ਬਾਲਾ­ ਮਹਾਪੁਰਸ਼ ਰਾਮ ਚੰਦ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

shivani attri

This news is Content Editor shivani attri