ਪਾਕਿ ਨੇ ਵਾਪਸ ਕੀਤਾ 42 ਟਰੱਕ ਭਾਰਤੀ ਲਸਣ, ਜਾਨਵਰਾਂ ਦੇ ਖਾਣ ਲਾਇਕ ਵੀ ਨਹੀਂ

05/03/2016 11:13:40 AM

ਅੰਮ੍ਰਿਤਸਰ (ਨੀਰਜ) : ਇੰਟੈਗ੍ਰੇਟਿਡ ਚੈੱਕ ਪੋਸਟ ਅਟਾਰੀ ਦੇ ਰਸਤੇ ਸੋਮਵਾਰ ਨੂੰ ਪਾਕਿਸਤਾਨ ਨੇ ਕਰੀਬ ਡੇਢ ਮਹੀਨੇ ਬਾਅਦ ਭਾਰਤੀ ਵਪਾਰੀਆਂ ਵੱਲੋਂ ਬਰਾਮਦ ਕੀਤਾ ਗਿਆ 42 ਟਰੱਕ ਲਸਣ ਵਾਪਸ ਕੀਤਾ ਹੈ। ਡੇਢ ਮਹੀਨੇ ਤੱਕ ਟਰੱਕਾਂ ਵਿਚ ਪਿਆ ਰਹਿਣ ਕਾਰਨ ਲਸਣ ਦੀ ਕੀ ਹਾਲਤ ਹੋਵੇਗੀ, ਇਸ ਦਾ ਅੰਦਾਜ਼ਾ ਭਲੀ-ਭਾਂਤੀ ਲਗਾਇਆ ਜਾ ਸਕਦਾ ਹੈ। ਇਹ ਲਸਣ ਬੁਰੀ ਤਰ੍ਹਾਂ ਗਲ-ਸੜ ਗਿਆ ਹੈ ਅਤੇ ਜਾਨਵਰਾਂ ਦੇ ਖਾਣ ਲਾਇਕ ਵੀ ਨਹੀਂ ਬਚਿਆ ਹੈ।
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨਾਲ ਭਾਰਤੀ ਵਪਾਰੀਆਂ ਨੂੰ ਲਗਭਗ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇੰਨਾ ਹੀ ਨਹੀਂ, ਪਾਕਿਸਤਾਨ ਦੀ ਇਸ ਹਰਕਤ ਨਾਲ ਭਾਰਤੀ ਵਪਾਰੀਆਂ ਨੇ ਪਾਕਿਸਤਾਨ ਨੂੰ ਐਕਸਪੋਰਟ ਵੀ ਕਾਫ਼ੀ ਹੱਦ ਤੱਕ ਬੰਦ ਕਰ ਦਿੱਤਾ ਹੈ, ਜਿਸ ਦੇ ਕਾਰਨ ਐਕਸਪੋਰਟ ਵਿਚ ਵੀ ਭਾਰੀ ਕਮੀ ਵੇਖੀ ਜਾ ਰਹੀ ਹੈ।

Babita Marhas

This news is News Editor Babita Marhas