ਬੀ.ਐੱਸ.ਐੱਫ. ਮਿਊਜ਼ੀਅਮ ''ਚ ਰੱਖੀ ਗਈ ਭਗਤ ਸਿੰਘ ਦੀ ਪਿਸਤੌਲ, ਇਸ ਨਾਲ ਹੀ ਦਾਗੀ ਸੀ ਸਾਂਡਰਸ ''ਤੇ ਗੋਲੀ (ਵੀਡੀਓ)

05/29/2017 10:36:04 AM

ਫਿਰੋਜ਼ਪੁਰ (ਮਨਦੀਪ) - ਆਖਿਰਕਾਰ ਭਾਰੀ ਮਿਹਨਤ ਦੇ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਿਸਤੌਲ (ਨੰਬਰ-168896) ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਹੁਸੈਨੀਵਾਲਾ ਬਾਰਡਰ ''ਤੇ ਬਣੇ ਬੀ. ਐੱਸ. ਐੱਫ. ਦੇ ਮਿਊਜ਼ੀਅਮ ''ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਉਕਤ ਪਿਸਤੌਲ ਜਲੰਧਰ ''ਚ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ''ਚ ਸੀ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ''ਚ ਸਥਿਤ ਕ੍ਰਾਂਤੀਕਾਰੀਆਂ ਦੇ ਗੁਪਤ ਠਿਕਾਣੇ ''ਚ ਕ੍ਰਾਂਤੀਕਾਰੀ ਜੈ ਗੋਪਾਲ ਨੇ ਭਗਤ ਸਿੰਘ ਦੇ ਕੋਲ ਉਕਤ ਪਿਸਤੌਲ ਦੇਖੀ ਸੀ। ਭਗਤ ਸਿੰਘ ਨੇ ਇਸ ਪਿਸਤੌਲ ਨੂੰ ਹੀ ਸਾਂਡਰਸ ਕਤਲ ਕਾਂਡ ''ਚ ਵਰਤਿਆ ਸੀ।