ਪ੍ਰਦੂਸ਼ਣ 'ਤੇ ਕੇਜਰੀਵਾਲ ਦੇ ਪੱਖ 'ਚ ਆਇਆ ਪਾਕਿ, ਕੈਪਟਨ ਅਮਰਿੰਦਰ ਨੂੰ ਦਿੱਤੀ ਨਸੀਹਤ

11/10/2017 2:09:35 PM

ਚੰਡੀਗੜ੍ਹ / ਜਲੰਧਰ — ਦਿੱਲੀ-ਐੱਨ. ਸੀ. ਆਰ. 'ਚ ਜ਼ਹਿਰੀਲੇ ਸਮੋਗ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਛਿੜੀ ਜ਼ੁਬਾਨੀ ਜੰਗ ਦੇ 'ਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਵੀ ਆ ਗਈ ਹੈ। ਉਸ ਨੇ ਬਕਾਇਦਾ ਆਪਣੇ ਪਲਾਨ ਨੂੰ ਕੋਟ ਕਰਕੇ ਕੈਪਟਨ ਨੂੰ ਨਸੀਹਤ ਦਿੱਤੀ ਹੈ। 

 

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਟਵਿੱਟਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਉਨ੍ਹਾਂ ਦੇ ਕਦਮ ਨਾਕਾਫੀ ਹਨ, ਕੈਪਟਨ ਨੂੰ ਉਨ੍ਹਾਂ ਦੀ ਸਰਕਾਰ ਦੇ ਸਮੋਗ ਨਾਲ ਨਿਪਟਣ ਦੇ ਐਕਸ਼ਨ ਪਲਾਨ ਜਿਹੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦਆਂ ਹਨ।

 


ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਪਰਾਲੀ ਸਾੜਨ ਵਾਲੇ ਮੁੱਦੇ 'ਤੇ ਗੱਲ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਕੇਜਰੀਵਾਲ ਇਕ ਅਜੀਬ ਸ਼ਖਸ ਹੈ, ਜੋ ਹਰ ਮੁੱਦੇ 'ਤੇ ਬਿਨਾਂ ਸੋਚੇ-ਸਮਝੇ ਬੋਲਦੇ ਹਨ। ਪੰਜਾਬ 'ਚ ਕਰੀਬ ਦੋ ਕਰੋੜ ਪਰਾਲੀ ਦਾ ਮਲਬਾ ਹੈ। ਅਜਿਹੇ 'ਚ ਕਿਸਾਨ ਇਨ੍ਹਾਂ ਨੂੰ ਕਿਵੇਂ ਸਟੋਰ ਕਰ ਸਕਦਾ ਹੈ? ਕੇਜਰੀਵਾਲ ਨੂੰ ਅਸਲ ਮੁਸ਼ਕਲ ਦੀ ਸਮਝ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਾਲਤ ਗੰਭੀਰ ਹੈ ਪਰ ਪੰਜਾਬ ਮਜ਼ਬੂਰ ਹੈ। ਮੁਸ਼ਕਲ ਵੱਡੀ ਹੈ ਤੇ ਸੂਬੇ ਕੋਲ ਕਿਸਾਨਾਂ ਨੂੰ ਮੁਆਵਜ਼ਾ ਦੇਮ ਦੇ ਪੈਸੇ ਨਹੀਂ ਹਨ। ਇਸ 'ਚ ਕੇਂਦਰ ਨੂੰ ਦਖਲ ਦੇਣਾ ਚਾਹੀਦਾ ਹੈ।