ਕਲਾਨੌਰ ''ਚ ਮਿਲਿਆ ਪਾਕਿਸਤਾਨੀ ਗੁਬਾਰਾ, ਉਰਦੂ ''ਚ ਲਿਖਿਆ ਸੀ ''ਜਸ਼ਨ-ਏ-ਆਜ਼ਾਦੀ''

07/27/2017 6:32:49 AM

ਕਲਾਨੌਰ, ਗੁਰਦਾਸਪੁਰ  (ਮਨਮੋਹਨ, ਵਿਨੋਦ, ਦੀਪਕ) - ਸਰਹੱਦੀ ਕਸਬਾ ਬੱਸ ਸਟੈਂਡ ਦੇ ਨਜ਼ਦੀਕ ਪਾਕਿਸਤਾਨੀ ਗੁਬਾਰਾ, ਜਿਸ 'ਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ, ਮਿਲਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7 ਵਜੇ ਇਕ ਵਿਆਕਤੀ ਹਰਭਜਨ ਸਿੰਘ ਨੂੰ ਬੱਸ ਸਟੈਂਡ ਕਲਾਨੌਰ ਦੇ ਨਜ਼ਦੀਕ ਇਕ ਉੱਡਦਾ ਹੋਇਆ ਗੁਬਾਰਾ ਮਿਲਿਆ ਜਦੋਂ ਉਸਨੇ ਗੌਰ ਨਾਲ ਦੇਖਿਆ ਤਾਂ ਉਸ ਗੁਬਾਰੇ 'ਤੇ ਉਰਦੂ ਭਾਸ਼ਾ 'ਚ ਕੁਝ ਲਿਖਿਆ ਹੋਇਆ ਸੀ, ਜਿਸਨੂੰ ਉਸਨੇ ਤੁਰੰਤ ਪੁਲਸ ਥਾਣਾ ਕਲਾਨੌਰ ਦੇ ਸਪੁਰਦ ਕਰ ਦਿੱਤਾ। ਗੁਬਾਰੇ 'ਤੇ ਲਿਖੀ ਉਰਦੂ ਭਾਸ਼ਾ ਕਿਸੇ ਮਾਹਿਰ ਨੂੰ ਪੜ੍ਹਾਉਣ ਉਪਰੰਤ ਪਤਾ ਲੱਗਾ ਕਿ ਗੁਬਾਰੇ ਉਪਰ 'ਜਸ਼ਨ-ਏ-ਆਜ਼ਾਦੀ' ਲਿਖਿਆ ਹੋਇਆ ਹੈ ਜੋ ਪਾਕਿਸਤਾਨ 'ਚੋਂ ਉੱਡ ਕੇ ਸਰਹੱਦ ਨਾਲ ਲਗਦੇ ਸਾਡੇ ਦੇਸ਼ ਦੇ ਸਰਹੱਦੀ ਕਸਬਾ ਕਲਾਨੌਰ 'ਚ ਪਹੁੰਚ ਗਿਆ ਸੀ।