ਪਾਕਿਸਤਾਨ ਪਹਿਲੀ ਵਾਰ ਆਪਣੇ ਘਰ ਪਹੁੰਚੀ ਹਿਨਾ (ਵੀਡੀਓ)

Friday, Nov 03, 2017 - 05:04 PM (IST)

ਅੰਮ੍ਰਿਤਸਰ (ਬਿਊਰੋ) - ਨਸ਼ਾ ਤਕਸਰੀ ਦੇ ਮਾਮਲੇ 'ਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਤੇ ਉਸ ਦੀ ਬੇਟੀ ਹਿਨਾ ਸ਼ੁੱਕਰਵਾਰ ਆਪਣੇ ਘਰ ਪਾਕਿਸਤਾਨ ਪਹੁੰਚ ਗਈਆ ਹਨ। 
ਪ੍ਰਾਪਤ ਜਾਣਕਾਰੀ ਅਨੁਸਾਰ ਹਿਨਾ ਨੇ ਭਾਰਤੀ ਜੇਲ 'ਚ ਜਨਮ ਲਿਆ ਸੀ ਤੇ ਇੱਥੇ ਹੀ ਉਸ ਨੇ ਪੰਜਵੀ ਤੱਕ ਦੀ ਪੜ੍ਹਾਈ ਵੀ ਕੀਤੀ। ਸ਼ੁੱਕਰਵਾਰ ਹਿਨਾ ਪਹਿਲੀਂ ਵਾਰ ਅਟਾਰੀ ਸਰਹੱਦ ਰਾਹੀ ਪਾਕਿਸਤਾਨ 'ਚ ਕਦਮ ਰੱਖਿਆ। ਦੂਜੇ ਪਾਸੇ ਬਾਰਡਰ 'ਤੇ ਹਿਨਾ ਦਾ ਪਰਿਵਾਰ ਵੀ ਬਹੁਤ ਹੀ ਬੇਸਬਰੀ ਨਾਲ ਆਪਣੀ ਲਾਡਲੀ ਧੀ ਦਾ ਇੰਤਜ਼ਾਰ ਕਰ ਰਿਹਾ ਸੀ। ਹਿਨਾ ਉਸ ਦੀ ਮਾਂ ਤੇ ਮਾਸੀ ਨੂੰ ਅਟਾਰੀ ਸਰਹੱਦ ਰਾਹੀ ਵਾਪਸ ਪਾਕਿਸਤਾਨ ਭੇਜਿਆ ਗਿਆ ਸੀ। ਇਸ ਸਮੇਂ ਹਿਨਾ ਤੇ ਉਸ ਦੇ ਪਰਿਵਾਰ ਦੇ ਚਿਹਰੇ 'ਤੇ ਇਕ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ ਹੈ। ਪਹਿਲੀ ਵਾਰ ਧੀ ਦੇ ਘਰ ਆਉਣ 'ਤੇ ਘਰ 'ਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ।


Related News