ਪਾਕਿਸਤਾਨ ''ਚ ਹਿੰਦੂਆਂ ਨੂੰ ਕੋਰੋਨਾ ਬਚਾਅ ਸਹੂਲਤਾਂ ਤੋਂ ਰੱਖਿਆ ਜਾ ਰਿਹੈ ਦੂਰ

03/31/2020 1:14:21 PM

ਅੰਮ੍ਰਿਤਸਰ (ਕੱਕੜ) : ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਲੜਨ ਦੀ ਸਹੂਲਤ ਘੱਟ ਹੋਣ ਅਤੇ ਜਾਗਰੂਕਤਾ ਘੱਟ ਹੋਣ ਨਾਲ ਉਥੇ ਮਹਾਮਾਰੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ, ਦੂਜੇ ਪਾਸੇ ਮੌਜੂਦਾ ਸਮੇਂ 'ਚ ਪਾਕਿਸਤਾਨ ਦੇ ਵੱਖ-ਵੱਖ ਮੁੱਖ ਸ਼ਹਿਰਾਂ 'ਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਸਬੰਧੀ ਜੋ ਵੀ ਸੁਵਿਧਾਵਾਂ ਐਲਾਨ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਘੱਟ ਗਿਣਤੀ ਵਰਗ, ਖਾਸ ਕਰ ਕੇ ਹਿੰਦੂਆਂ ਨੂੰ ਲਾਭ ਨਹੀਂ ਮਿਲ ਰਿਹਾ ਹੈ। ਇਸ ਸਬੰਧੀ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਸੂਬੇ ਸਿੰਧ ਦੇ ਹਿੰਦੂਆਂ ਨਾਲ ਸਿਹਤ ਸੇਵਾਵਾਂ 'ਚ ਭੇਦ-ਭਾਵ ਕੀਤਾ ਜਾ ਰਿਹਾ ਹੈ, ਉਥੇ ਹੀ ਉਨ੍ਹਾਂ ਨੂੰ ਰਾਹਤ ਪੈਕੇਜ, ਖਾਧ ਪਦਾਰਥਾਂ ਦੀਆਂ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਿੰਧ 'ਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਹਿੰਦੂ ਇਸ ਸਮੇਂ ਫੈਲੀ ਮਹਾਮਾਰੀ ਵਿਚਾਲੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਪਾਕਿ ਪੰਜਾਬ 'ਚ 593 ਲੋਕ ਕੋਰੋਨਾ ਪੀੜਤ
ਇਸਲਾਮਾਬਾਦ, ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਤੋਂ ਪੀੜਤਾਂ ਦੀ ਗਿਣਤੀ 1600 ਹੋ ਚੁੱਕੀ ਹੈ ਅਤੇ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਪਾਕਿ ਦੇ ਪੰਜਾਬ ਪ੍ਰਾਂਤ ਵਿਚ 593 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਇਥੇ 6 ਲੋਕਾਂ ਦੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਵੀ ਕੋਵਿਡ-19 ਕਹਿਰ ਵਰ੍ਹਾ ਰਿਹਾ ਹੈ। ਇੱਥੇ ਇਕ ਦਿਨ ਵਿਚ 7 ਕੋਰੋਨਾ ਇਨਫੈਕਟਿਡ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ ਜਦਕਿ 1,775 ਇਨਫੈਕਟਿਡ ਹਨ।

Anuradha

This news is Content Editor Anuradha