ਭਾਰਤ ਤੇ ਪਾਕਿਸਤਾਨ ਦੇ ਅਫ਼ਸਰਾਂ ਨੇ ਅਟਾਰੀ-ਵਾਹਗਾ ਬਾਰਡਰ 'ਤੇ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ

08/14/2021 12:13:56 PM

ਅੰਮ੍ਰਿਤਸਰ (ਨੀਰਜ):  ਪਾਕਿਸਤਾਨ ਰੇਜਰਾਂ ਵਲੋਂ ਸ਼ਨੀਵਾਰ ਸਵੇਰੇ ਜੁਆਇੰਟ ਚੈੱਕ ਪੋਸਟ ਅਟਾਰੀ ’ਤੇ ਬੀ.ਐੱਸ.ਐੱਫ. ਨੂੰ ਮਠਿਆਈਆਂ ਭੇਂਟ ਕੀਤੀਆਂ ਗਈਆਂ। ਪਾਕਿਸਤਾਨ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ  ਮਨਾਉਂਦਾ ਹੈ ਪਰ ਪੁਲਵਾਮਾ ਹਮਲੇ ਦੇ ਬਾਅਦ ਦੋਵਾਂ ਵਿਚਕਾਰ ਆਈ ਤਲਖ਼ੀ ਕਾਰਨ ਮਿਠਾਈਆਂ ਦਾ ਅਦਾਨ-ਪ੍ਰਦਾਨ ਬੰਦ ਹੋ ਗਿਆ ਸੀ। ਬੀ.ਐੱਸ.ਐੱਫ.ਵਲੋਂ 15 ਅਗਸਤ ਨੂੰ ਪਾਕਿਸਤਾਨ ਰੇਂਜਰਸ ਨੂੰ ਮਠਿਾਈ ਭੇਂਟ ਕੀਤੀ ਗਈ। 

ਇਹ ਵੀ ਪੜ੍ਹੋ : ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ਮੌਤ ਦੇ ਮੂੰਹ ’ਚ ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਜਾਨ

PunjabKesari

ਇਸ ਤੋਂ ਇਲਾਵਾ ਅਟਾਰੀ ਦੀ ਜੁਆਇੰਟ ਚੈੱਕ ਪੋਸਟ (ਜੇ.ਸੀ.ਪੀ.) ਤੇ ਰਿਟ੍ਰੀਟ ਸੈਰੇਮਨੀ ਦੀ ਵੀ ਪਰੰਪਰਾ ਹੈ। ਇਸ ਦੌਰਾਨ 'ਭਾਰਤ ਮਾਤਾ ਦੀ ਜੈ' ਦੇ ਗਗਨਭੇਦੀ ਸ਼ੁਭਕਾਮਨਾਵਾਂ, ਹਰ ਪਾਸੇ 'ਵੰਦੇਮਾਤਰਮ' ਤੇ ਢੋਲ ਦੀ ਥਾਪ 'ਤੇ 'ਭਾਰਤ ਮਾਤਾ ਕੀ ਜੈਅ' ਦੇ ਨਾਅਰੇ ਖ਼ੂਬ ਗੁੰਜਦੇ ਹਨ। ਇਸ ਦੌਰਾਨ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਦਾ ਜੋਸ਼ ਦਿਖਾਈ ਦਿੰਦਾ ਹੈ। ਬੀਟਿੰਗ ਰਿਟ੍ਰੀਟ ਸੇਰੇਮਨੀ ਦੀ ਸ਼ੁਰੂਆਤ ਸਾਲ 1959 'ਚ ਹੋਈ ਸੀ। ਇਹ ਹਰ ਰੋਜ਼ ਸ਼ਾਮ ਨੂੰ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਝੰਡਾ ਸਮਾਗਮ ਨਾਲ ਉਤਾਰੇ ਜਾਂਦੇ ਸਨ। ਇਸ 'ਚ ਭਾਰਤ ਵੱਲ਼ੋਂ ਬੀ.ਐੱਸ.ਐੱਫ. ਦੇ ਜਵਾਨ ਤੇ ਪਾਕਿਸਤਾਨ ਵੱਲੋਂ ਪਾਕਿ ਰੇਂਜਰਸ ਸ਼ਾਮਲ ਹੁੰਦੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਪਹੁੰਚਦੇ ਹਨ ਤੇ ਆਪਣੇ ਜਵਾਨਾਂ ਦਾ ਜੋਸ਼ ਵਧਾਉਣ ਲਈ ਦੇਸ਼ ਭਗਤੀ ਦੇ ਨਾਅਰੇ ਲਾਉਂਦੇ ਹਨ। ਰਿਟ੍ਰੀਟ ਸੈਰੇਮਨੀ 156 ਸੈਕਿੰਡ ਦੀ ਹੁੰਦੀ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਬਣੇ ਗੇਟ ਮੁੜ ਬੰਦ ਕਰ ਦਿੱਤੇ ਜਾਂਦੇ ਹਨ।ਦੱਸ ਦੇਈਏ ਕਿ ਪਾਕਿਸਤਾਨ ਅੱਜ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨ੍ਹਾ ਰਿਹਾ ਹੈ। 

ਇਹ ਵੀ ਪੜ੍ਹੋ :  ਬਠਿੰਡਾ ’ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ, ਬਾਂਹ ’ਚ ਹੀ ਲੱਗੀ ਰਹਿ ਗਈ ਸੁਰਿੰਜ 

PunjabKesari

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

PunjabKesari


Shyna

Content Editor

Related News