ਪਾਕਿ ਸਥਿਤ ਹਰੀ ਸਿੰਘ ਨਲਵਾ ਦੀ ਹਵੇਲੀ ਦਾ ਪਾਕਿ ਗੁ.ਪ੍ਰਬੰਧਕ ਕਮੇਟੀ ਅਤੇ ਵਕਫ਼ ਬੋਰਡ ਮਿਲ ਕੇ ਕਰੇਗਾ ਸੁਧਾਰ

06/19/2021 1:37:03 PM

ਗੁਰਦਾਸਪੁਰ/ਪਾਕਿਸਤਾਨ (ਜ.ਬ.) - ਪਾਕਿ ਦੇ ਚੱਕਵਾਲ ਇਲਾਕੇ ’ਚ ਕਟਾਸਰਾਜ ਮੰਦਿਰ ਕੋਲ ਬਣੀ ਹਰੀ ਸਿੰਘ ਨਲਵਾ ਦੀ ਹਵੇਲੀ ਨੂੰ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿ ਵਫ਼ਫ ਬੋਰਡ ਮਿਲ ਕੇ ਮੁਰੰਮਤ ਕਰਵਾਏਗਾ। ਹਰੀ ਸਿੰਘ ਨਲਵਾ ਸਿੱਖ ਖਾਲਸਾ ਫੌਜ ਦਾ ਕਮਾਂਡਰ ਚੀਫ ਸੀ ਅਤੇ ਉਨ੍ਹਾਂ ਦੀ ਅਗਵਾਈ ’ਚ ਸਿੱਖਾਂ ਅਤੇ ਮੁਗਲਾਂ ਵਿੱਚ ਯੁੱਧ ’ਚ ਨਲਵਾ ਨੇ ਕਸੂਰ, ਸਿਆਲਕੋਟ, ਅਟੋਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੂਦ ਇਲਾਕਿਆਂ ’ਤੇ ਫਤਿਹ ਪਾਈ ਸੀ। ਹਰੀ ਸਿੰਘ ਨਲਵਾ ਸਿੱਖ ਸ਼ਾਸ਼ਨ ਮਹਾਰਾਜ ਰਣਜੀਤ ਸਿੰਘ ਦੇ ਸ਼ਾਸਨ ਕਾਲ ’ਚ ਸੈਨਾ ਦੇ ਕਮਾਂਡਰ -ਇਨ-ਚੀਫ ਸੀ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿ ਦੇ ਪੰਜਾਬ ਰਾਜ ਦੇ ਚੱਕਵਾਲ ਸਥਿਤ ਕਟਾਸਰਾਜ ਮੰਦਿਰ (ਸ਼ਿਵ ਮੰਦਿਰ) ਕੋਲ ਬਣੀ ਇਹ ਨਲਵਾ ਹਵੇਲੀ ਦਾ ਨਿਰਮਾਣ ਸਾਲ 1800 ’ਚ ਕਰਵਾਇਆ ਗਿਆ ਸੀ। ਲੰਮੇ ਸਮੇਂ ਇਸ ਹਵੇਲੀ ਦੀ ਦੇਖਰੇਖ ਨਾ ਹੋਣ ਕਾਰਨ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਹੁਣ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ’ਤੇ ਪਾਕਿ ਵਫ਼ਦ ਬੋਰਡ ਨੇ ਕਮੇਟੀ ਦੇ ਨਾਲ ਮਿਲ ਕੇ ਇਸ ਨਲਵਾ ਹਵੇਲੀ ਦੇ ਸੁਧਾਰ ਦਾ ਫ਼ੈਸਲਾ ਲਿਆ ਹੈ ਅਤੇ ਇਸ ਲਈ ਪਾਕਿ ਸਰਕਾਰ ਫੰਡ ਵੀ ਜਾਰੀ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਪਾਕਿ ’ਚ ਜਿੰਨੇ ਵੀ ਇਤਿਹਾਸਿਕ ਸਥਾਨ ਹਨ, ਉਨ੍ਹਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਹਰ ਸੰਭਵ ਕੋਸ਼ਿਸ ਕਰੇਗੀ।  

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

rajwinder kaur

This news is Content Editor rajwinder kaur