ਪ੍ਰੇਮ ਸਬੰਧਾਂ ਦਾ ਹੋਇਆ ਦਰਦਨਾਕ ਅੰਤ, ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਸੂਏ ’ਚ ਸੁੱਟੀ ਲਾਸ਼

05/02/2023 7:28:40 PM

ਰਾਜਾਸਾਂਸੀ/ਗੁਰੂ ਕਾ ਬਾਗ (ਨਿਰਵੈਲ/ਭੱਟੀ)-ਅੱਜ ਸਵੇਰੇ ਜਗਦੇਵ ਕਲਾਂ ਨਜ਼ਦੀਕ ਸੂਏ ’ਤੇ ਇਕ ਲੜਕੀ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ। ਇਸ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸ਼ੀਤਲ ਸਿੰਘ ਅਤੇ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ, ਐੱਸ. ਐੱਚ. ਓ. ਸਤਨਾਮ ਸਿੰਘ ਜੰਧੇਰ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਥਾਣਾ ਰਾਜਾਸਾਂਸੀ ਵਿਖੇ ਇਸ ਲੜਕੀ ਦਾ ਕਤਲ ਕਰਨ ਵਾਲੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ

ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਡੇਵਿਡ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੁਮਟਾਲਾ ਕਾਲੋਨੀ ਲੋਹਾਰਕਾ ਰੋਡ ਅੰਮ੍ਰਿਤਸਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੇਰੀ ਭੈਣ ਸਲੋਮੀ, ਜੋ ਡੈਂਟਲ ਕਲੀਨਿਕ ਲੋਹਾਰਕਾ ਰੋਡ ’ਤੇ ਕੰਮ ਕਰਦੀ ਸੀ। ਸਾਡੀ ਗਲੀ ਵਿਚ ਰਹਿੰਦੇ ਅਰਸ਼ਦੀਪ ਸਿੰਘ ਉਰਫ ਰਾਹੁਲ ਤੇ ਮੇਰੀ ਭੈਣ ਦੇ ਆਪਸ ਵਿਚ ਪ੍ਰੇਮ ਸੰਬੰਧ ਸਨ, ਜਿਸ ਨੂੰ ਅਸੀਂ ਰੋਕਦੇ ਸੀ। ਬੀਤੇ ਦਿਨ ਮੇਰੀ ਭੈਣ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਲੀਨਿਕ ’ਤੇ ਗਈ ਸੀ ਤੇ ਰਾਤ 10 ਵਜੇ ਤੱਕ ਘਰ ਨਹੀਂ ਆਈ, ਜਿਸ ਤੋਂ ਬਾਅਦ ਮੈਂ ਆਪਣੇ ਤਾਏ ਦੇ ਲੜਕੇ ਨੂੰ ਨਾਲ ਲੈ ਕੇ ਉਸ ਦੀ ਤਲਾਸ਼ ਕਰਨ ਲੱਗ ਪਿਆ ਤੇ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਦੀ ਕਾਰ ਜਗਦੇਵ ਕਲਾਂ ਨਜ਼ਦੀਕ ਸੂਏ ਕੋਲ ਖੜ੍ਹੀ ਹੈ ਤਾਂ ਜਦ ਅਸੀਂ ਉਥੇ ਜਾ ਕੇ ਦੇਖਿਆ ਤਾਂ ਉਸ ਜਗ੍ਹਾ ’ਤੇ ਕਾਰ ਲਾਵਾਰਿਸ ਹਾਲਤ ਵਿਚ ਕਾਰ ਖੜ੍ਹੀ ਸੀ ਤੇ ਸੁੱਕੇ ਸੂਏ ਵਿਚ ਮੇਰੀ ਭੈਣ ਸਲੋਮੀ ਦੀ ਲਾਸ਼ ਖੂਨ ਨਾਲ ਲੱਥਪਥ ਹੋਈ ਪਈ ਸੀ ਤੇ ਉਸਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦੇ ਜ਼ਖਮ ਸਨ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੈਨੂੰ ਸ਼ੱਕ ਹੈ ਕਿ ਅਰਸ਼ਦੀਪ ਸਿੰਘ ਨੇ ਮੇਰੀ ਭੈਣ ਸਲੋਮੀ ਦਾ ਕਤਲ ਕਰ ਕੇ ਲਾਸ਼ ਨੂੰ ਸੂਏ ਵਿਚ ਸੁੱਟ ਦਿੱਤਾ ਹੈ। ਡੀ. ਅੈੱਸ. ਪੀ. ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਡੇਵਿਡ ਸਿੰਘ ਦੇ ਬਿਆਨਾਂ ’ਤੇ ਅਰਸ਼ਦੀਪ ਸਿੰਘ ਉਰਫ ਰਾਹੁਲ ਪੁੱਤਰ ਤੇਗ ਸਿੰਘ ਵਾਸੀ ਗੁਮਟਾਲਾ ਕਾਲੋਨੀ ਲੁਹਾਰਕਾ ਖਿਲਾਫ ਥਾਣਾ ਰਾਜਾਸਾਂਸੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਅਾ ਹੈ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਸਿੰਘ ਵੱਲੋਂ ਕਤਲ ਕਰਨ ਲਈ ਵਰਤਿਆ ਗਿਆ ਕਟਰ ਅਤੇ ਕਾਰ ਬਰਾਮਦ ਕਰ ਲਈ ਗਈ ਹੈ ਤੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਬੇਅਦਬੀ ਦੇ ਝੂਠੇ ਦੋਸ਼ਾਂ ਦਾ ਬਾਦਲ ਸਾਬ੍ਹ ਨੂੰ ਸੀ ਗ਼ਮ : ਹਰਸਿਮਰਤ ਬਾਦਲ

Manoj

This news is Content Editor Manoj