ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 2 ਟਰਾਲਿਆਂ 'ਚ ਫਸ ਜਾਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ

03/17/2024 3:46:32 AM

ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)- ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਇਕ ਨੌਜਵਾਨ ਦੀ ਇਕ ਭਿਆਨਕ ਹਾਦਸੇ 'ਚ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਢਿੱਲਵਾਂ ਇਲਾਕੇ ਦੇ ਪਿੰਡ ਫੱਤੂਚੱਕ ਵਾਸੀ ਇਕ ਨੌਜਵਾਨ ਦੀ ਕੈਨੇਡਾ ’ਚ ਟਰਾਲੇ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। 

ਮ੍ਰਿਤਕ ਦੀ ਪਛਾਣ ਸਤਵਿੰਦਰ ਸਿੰਘ (24) ਪੁੱਤਰ ਸੁਖਜਿੰਦਰ ਸਿੰਘ (ਸਾਬਕਾ ਸਰਪੰਚ) ਵਜੋਂ ਹੋਈ ਹੈ। ਉਕਤ ਨੌਜਵਾਨ ਕਰੀਬ 2 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਉਥੇ ਡਰਾਈਵਰੀ ਕਰਦਾ ਸੀ। ਇਸ ਦੁਖਦਾਈ ਖ਼ਬਰ ਕਾਰਨ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਹੋਈ ਟਰੱਕ ਡਰਾਈਵਰ ਦੀ ਮੌਤ, ਪੁਲਸ ਨੇ ਮਰੇ 'ਤੇ ਹੀ ਕਰ'ਤਾ ਮਾਮਲਾ ਦਰਜ (ਵੀਡੀਓ)

ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਆਪਣਾ ਟਰਾਲਾ ਸੜਕ ’ਤੇ ਖੜ੍ਹਾ ਕਰ ਕੇ ਉਸ ਦੇ ਪਿੱਛੇ ਖੜ੍ਹਾ ਸੀ। ਇਸ ਦੇ ਪਿੱਛੇ ਇਕ ਹੋਰ ਟਰਾਲਾ ਖੜ੍ਹਾ ਸੀ। ਇਸ ਦੌਰਾਨ ਉਸ ਦਾ ਟਰਾਲਾ ਅਚਾਨਕ ਪਿੱਛੇ ਵੱਲ ਰੁੜ੍ਹ ਗਿਆ, ਜਿਸ ਕਾਰਨ ਉਹ ਦੋਵਾਂ ਟਰਾਲਿਆਂ ਦੇ ਵਿਚਾਲੇ ਫਸ ਗਿਆ। 2 ਟਰਾਲਿਆਂ ਦੇ ਵਿਚਕਾਰ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ- ਭਾਬੀ ਦੇ ਪਿਆਰ 'ਚ ਅੰਨ੍ਹੇ ਦਿਓਰ ਨੇ ਕੀਤਾ ਵੱਡਾ ਕਾਂਡ, ਰਸਤੇ 'ਚੋਂ ਹਟਾਉਣ ਲਈ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

Harpreet SIngh

This news is Content Editor Harpreet SIngh