ਝੋਨਾ ਸੀਜ਼ਨ ਸ਼ੁਰੂ, ਅੱਜ ਤੋਂ ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ ਸਪਲਾਈ

06/10/2020 11:03:41 AM

ਜਲੰਧਰ (ਪੁਨੀਤ)— ਝੋਨਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ, ਇਸ ਦੇ ਲਈ ਹਰੇਕ ਫੀਡਰ 'ਚ 3 ਸ਼ਿਫਟਾਂ ਬਣਾਈਆਂ ਗਈਆਂ ਹਨ। ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਇਸ ਲਈ 510 ਕਰਮਚਾਰੀਆਂ ਨੇ 49 ਫੀਡਰਾਂ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਹੈ। ਰਿਪੇਅਰ ਦੇ ਕੰਮ-ਕਾਜ਼ ਸਬੰਧੀ ਪਟਿਆਲਾ ਹੈੱਡ ਆਫਿਸ ਵੱਲੋਂ ਪੁਰੀ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੋਨੇ ਦੀ ਲੁਆਈ ਨੂੰ ਧਿਆਨ 'ਚ ਰੱਖਦੇ ਹੋਏ ਟੈਕਨੀਕਲ ਸਟਾਫ ਦੀਆਂ ਛੁੱਟੀਆਂ 'ਤੇ ਰੋਕ ਲਗਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਕੈਪਟਨ ਦੀ ਅਗਵਾਈ 'ਚ 2022 ਦੀ ਚੋਣ ਲੜੇਗੀ ਪਾਰਟੀ: ਜਾਖੜ

ਮਹਿਕਮੇ ਨੂੰ ਹੋਈ 6.3 ਕਰੋੜ ਦੀ ਕੈਸ਼ ਕੁਲੈਕਸ਼ਨ
ਪਾਵਰ ਨਿਗਮ ਦੇ ਨਾਰਥ ਜ਼ੋਨ ਨੂੰ ਮੰਗਲਵਾਰ ਬਿਜਲੀ ਬਿੱਲਾਂ ਤੋਂ 6.3 ਕਰੋੜ ਰੁਪਏ ਦੀ ਕੈਸ਼ ਕੁਲੈਕਸ਼ਨ ਹੋਈ। ਇਸੇ ਤਰ੍ਹਾਂ ਕਰਫਿਊ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਦੀ ਕੁਲੈਕਸ਼ਨ ਨੇ 60 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਕੈਸ਼ ਕਾਊਂਟਰਾਂ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਬੀਜ ਘੁਟਾਲੇ 'ਤੇ ਬੈਂਸ ਨੇ ਮੰਗੀ ਸੀ.ਬੀ.ਆਈ. ਜਾਂਚ, ਬਾਦਲਾਂ ਨਾਲ ਦੋਸ਼ੀ ਦੀਆਂ ਤਸਵੀਰਾਂ ਵਿਖਾ ਕੇ ਖੋਲ੍ਹੇ ਰਾਜ਼

shivani attri

This news is Content Editor shivani attri