ਸੂਬੇ ’ਚ ਖਰੀਦ ਦੇ 18ਵੇਂ ਦਿਨ 488382.492 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ

10/21/2021 1:34:25 AM

ਚੰਡੀਗੜ੍ਹ(ਬਿਊਰੋ) : ਪੰਜਾਬ ਰਾਜ ’ਚ ਅੱਜ ਝੋਨੇ ਦੀ ਖਰੀਦ ਦੇ 18ਵੇਂ ਦਿਨ ਸਰਕਾਰੀ ਏਜੰਸੀਆਂ ਵਲੋਂ 486951.492 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਦੀਆਂ ਸਰਕਾਰੀ ਏਜੰਸੀਆਂ ਵਲੋਂ 4591761.349 ਮੀਟਿ੍ਰਕ ਟਨ ਝੋਨਾ ਅਤੇ 34514 ਮੀਟਿ੍ਰਕ ਟਨ ਮਿਲਰਜ਼ ਵਲੋਂ ਖਰੀਦਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ ਕੁੱਲ 4810011 ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਜਿਸ ’ਚੋਂ 4626275.349 ਮੀਟਿ੍ਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਦੇ 5795.54 ਕਰੋੜ ਦੀ ਰਾਸ਼ੀ ਕਲੀਅਰ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa