ਯੂ.ਪੀ ਤੇ ਬਿਹਾਰ ਝੋਨਾ ਲਾਉਣ ਆਏ ਪ੍ਰਵਾਸੀ ਮਜ਼ਦੂਰ ਬੋਲੇ, ‘ਕੋਰੋਨਾ ਦੇ 2 ਟੀਕੇ ਲਗਾ ਕੇ ਪੰਜਾਬ ’ਚ ਆਏ ਹਾਂ’

06/17/2021 3:34:11 PM

ਗੁਰਦਾਸਪੁਰ (ਸਰਬਜੀਤ) - ਅੱਜ ਪ੍ਰਵਾਸੀ ਮਜ਼ਦੂਰ ਫਿਰੋਜ ਖਾਨ, ਮੁਹੰਮਦ ਮਨੀਰ, ਅਲੀ ਮੁਹੰਮਦ ਤੇ ਮਲਿਕ ਤਾਹੀਰ ਨੇ ਸਥਾਨਕ ਰੇਲਵੇ ਸਟੇਸ਼ਨ ’ਤੇ ਦੱਸਿਆ ਕਿ ਅਸੀ ਲੋਕ ਯੂ.ਪੀ ਤੇ ਬਿਹਾਰ ਤੋਂ ਪੰਜਾਬ ’ਚ ਝੋਨਾ ਲਾਉਣ ਵਾਸਤੇ ਆਏ ਹਾਂ। ਸਾਡੀ ਗਿਣਤੀ 190 ਦੇ ਕਰੀਬ ਹੈ, ਜੋ ਸੀ ਇੱਥੋਂ ਪਿੰਡਾਂ ਨੂੰ ਪਹੁੰਚਣ ਲਈ ਆਟੋ ਕਰਕੇ ਜਾ ਰਹੇ ਹਾਂ ਅਤੇ ਝੋਨਾ ਲਗਾ ਕੇ ਫਿਰ ਕਮਾਦ ਦੀ ਫ਼ਸਲ ਬੰਨ ਕੇ ਫਿਰ ਵਾਪਸੀ ਜਾਵਾਂਗੇ।

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

ਜਗਬਾਣੀ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਸਮੇਂ ਪੰਜਾਬ ਬਲਕਿ ਪੂਰੇ ਦੇਸ਼ ’ਚ ਮਹਾਮਾਰੀ ਹੈ, ਤਾਂ ਉਨ੍ਹਾਂ ਆਪਣੇ ਦਸਤਾਵੇਜ ਅਤੇ ਮੋਬਾਇਲ ਦੇ ਮੈਸੇਜ ਦਿਖਾਏ ਕਿ ਉਹ ਐਂਟੀ ਕੋਵਿਡ ਵੈਕਸੀਨੇਸ਼ਨ ਹਨ। ਕ੍ਰਮਵਾਰ ਹੀ ਦੋ ਟੀਕੇ ਲਗਾ ਕੇ ਪੰਜਾਬ ਦੀ ਧਰਤੀ ’ਤੇ ਆਏ ਹਨ। ਅਸੀ ਇਹ ਨਹੀਂ ਚਾਹੁੰਦੇ ਕਿ ਅਸੀ ਪੈਸੇ ਕਮਾਈਏ ਤੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਆਏ ਮਹਾਮਾਰੀ ਦਾ ਸੰਕ੍ਰਮਣ ਫੈਲਾਈਏ। ਸਾਡੇ ਬਿਆਸ ਸਟੇਸ਼ਨ ’ਤੇ ਵੀ ਕੋਰੋਨਾ ਟੈਸਟ ਵੀ ਹੋਏ ਹਨ। ਅਸੀ ਕੋਰੋਨਾ ਮੁੱਕਤ ਪਾਏ ਗਏ ਹਨ ਤੇ ਹੁਣ ਬਿਨਾ ਝਿੱਝਕ ਪੰਜਾਬ ’ਚ ਆ ਕੇ ਕਿਸਾਨਾਂ ਦਾ ਝੋਨਾ ਲਗਾਉਣ ਦਾ ਕੰਮ ਕਰਾਂਗੇ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)


rajwinder kaur

Content Editor

Related News